ਅੰਮ੍ਰਿਤਸਰ : ਦੋ ਮਿੰਟ ਦੇ ਤੂਫਾਨ ਨੇ ਮਚਾਈ ਭਾਰੀ ਤਬਾਹੀ

06/23/2018 6:50:01 PM

ਚੌਂਕ ਮਹਿਤਾ (ਮਨਦੀਪ ਧਰਦਿਉ, ਕੈਪਟਨ, ਪਾਲ ਜਤਿੰਦਰ) : ਸ਼ਨੀਵਾਰ ਸਵੇਰੇ ਆਏ ਤੇਜ਼ ਤੂਫਾਨ ਕਾਰਨ ਕਸਬਾ ਬੁੱਟਰ ਕਲਾਂ ਅਤੇ ਮਹਿਤਾ ਚੌਕ ਦਰਮਿਆਨ ਭਿਆਨਕ ਤਬਾਹੀ ਹੋਣ ਦੀ ਖ਼ਬਰ ਮਿਲੀ ਹੈ, ਜਿਸ ਕਾਰਨ ਅਨੇਕਾਂ ਰੁੱਖ ਡਿੱਗਣ ਕਾਰਨ ਬਟਾਲਾ ਬਿਆਸ ਮਾਰਗ 'ਤੇ ਆਵਾਜਾਈ ਘੰਟਿਆਂ ਬੱਧੀ ਠੱਪ ਰਹੀ, ਜਿਸਨੂੰ ਨੇੜਲੇ ਪਿੰਡਾਂ ਦੇ ਲੋਕਾਂ ਵੱਲੋ ਮੁੜ ਬਹਾਲ ਕੀਤਾ ਗਿਆ। 
PunjabKesari
ਤੂਫਾਨ ਕਾਰਨ ਜਿੱਥੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਬਿਜਲੀ ਵਿਭਾਗ ਲਈ ਵੀ ਇਹ ਤੂਫਾਨ ਵੱਡੀ ਮੁਸੀਬਤ ਖੜ੍ਹੀ ਕਰ ਗਿਆ ਹੈ। ਥਾਂ-ਥਾਂ ਟੁੱਟੀਆ ਤਾਰਾਂ ਅਤੇ ਡਿੱਗੇ ਟਰਾਂਸਫਾਰਮਰ ਕਾਰਨ ਪ੍ਰਭਾਵਿਤ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ, ਗਰਮੀ ਦੇ ਦਿਨਾਂ ਅਤੇ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਲੋਕਾਂ ਨੂੰ ਬਿਜਲੀ ਦੇ ਮੁੜ ਬਹਾਲੀ ਤੱਕ ਅੱਤ ਦੀ ਗਰਮੀ ਅਤੇ ਕਿਸਾਂਨਾ ਨੂੰ ਮਹਿੰਗੇ ਡੀਜ਼ਲ ਦੀ ਮਾਰ ਝੱਲਣੀ ਪਈ।
PunjabKesari
ਬਿਜਲੀ ਮਹਿਕਮੇ ਨੂੰ ਪੁੱਜਾ ਕਰੋੜਾਂ ਦਾ ਨੁਕਸਾਨ
ਤੂਫਾਨ ਨਾਲ ਬਿਜਲੀ ਮਹਿਕਮੇ ਨੂੰ 1 ਕਰੋੜ ਰੁਪਏ ਤੋਂ ਵੱਧ ਦਾ ਨੁਕਾਸਨ ਪੁੱਜਾ ਹੈ। ਐੱਸ.ਡੀ.ਓ. ਰਮੇਸ਼ ਕੁਮਾਰ ਨੇ ਦੱਸਿਆ ਕਿ ਤੂਫਾਨ ਕਾਰਨ ਬਿਜਲੀ ਦਫਤਰ ਵਿਖੇ ਕਪੈਸਟਰ ਬੈਂਕ ਦਾ ਸਫੈਦੇ ਡਿੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਇਲਾਕੇ ਵਿਚ ਜਿੱਥੇ 300 ਪੋਲ ਅਤੇ 92 ਟ੍ਰਾਂਸਫਾਰਮਰ ਬੈੱਡ ਤੋਂ ਡਿੱਗਣ ਨਾਲ ਬਿਜਲੀ ਸਪਲਾਈ ਪੂਰਨ ਰੂਪ ਵਿਚ ਠੱਪ ਹੋ ਚੁੱਕੀ ਹੈ। ਉਥੇ 66 ਕੇ.ਵੀ. ਮਹਿਤਾ ਉਦੋਕੇ ਲਾਈਨ ਵੀ ਬੁਰੀ ਤਰਾ੍ਹਂ ਨੁਕਸਾਨੀ ਜਾ ਚੁੱਕੀ ਹੈ। ਉਨਾ੍ਹਂ ਕਿਹਾ ਕਿ ਬਿਜਲੀ ਸਪਲਾਈ ਦੋਬਾਰਾ ਚਾਲੂ ਕਰਨ ਲਈ ਕਰੀਬ 10 ਦਿਨ ਦਾ ਸਮਾਂ ਲੱਗੇਗਾ, ਜਿਸ ਲਈ ਸਾਨੂੰ ਵਾਧੂ ਸਟਾਫ ਦੀ ਜ਼ਰੂਰਤ ਹੈ। 
ਬਿਜਲੀ ਦੀ ਮੁੜ ਬਹਾਲੀ ਲਈ ਲੋਕ ਵੀ ਦੇਣ ਸਹਿਯੋਗ
ਮਹਿਤਾ ਚੌਕ ਨਜ਼ਦੀਕ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਆਏ ਤੇਜ਼ ਚੱਕਰਵਤੀ ਤੂਫਾਨ ਨਾਲ ਪ੍ਰਭਾਵਿਤ ਖੇਤਰ ਦੀ ਕਰੀਬ 90% ਬਿਜਲੀ ਸਪਲਾਈ ਪ੍ਰਭਾਵਿਤ ਹੋ ਚੁੱਕੀ ਹੈ।ਭਾਵੇਂ ਕਿ ਵੱਡੀ ਪੱਧਰ 'ਤੇ ਡਿੱਗ ਚੁੱਕੇ ਟ੍ਰਾਂਸਫਰਮਰ ਅਤੇ ਖੰਭੇ ਬਿਜਲੀ ਵਿਭਾਗ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਪਰ ਵਿਭਾਗ ਦੇ ਸੀਨੀਅਰ ਅਧਿਕਾਰੀਆ ਵੱਲੋ ਜਲਦ ਸਪਲਾਈ ਚਾਲੂ ਕਰ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਰਈਆ ਡਵੀਜ਼ਨ ਦੇ ਐਕਸੀਅਨ ਐੱਸ.ਪੀ ਸੋਂਧੀ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਕਿਹਾ 368 ਖੰਭੇ ਅਤੇ 122 ਟ੍ਰਾਂਸਫਰਮਰ ਪ੍ਰਭਾਵਿਤ ਹੋਏ ਹਨ। ਬਿਜਲੀ ਦੀ ਮੁੜ ਬਹਾਲੀ ਲਈ ਹੋਰ ਡਵੀਜ਼ਨਾਂ ਤੋਂ ਵੀ ਮੁਲਾਜ਼ਮਾਂ ਨੂੰ ਬੁਲਾ ਕੇ ਪ੍ਰਭਾਵਿਤ ਖੇਤਰ ਵਿਚ ਲਾਈਨਾ ਚਾਲੂ ਕਰਨ ਲਈ ਭੇਜ ਦਿੱਤਾ ਗਿਆ ਹੈ ਅਤੇ ਲੋੜੀਂਦੇ ਕਿਸੇ ਵੀ ਕਿਸਮ ਦੇ ਸਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਵਿਚ ਉਨ੍ਹਾਂ ਲੋਕਾਂ ਵੱਲੋ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।


Related News