ਸਕੂਲ ''ਚੋਂ ਸਾਮਾਨ ਚੋਰੀ

Friday, Aug 11, 2017 - 01:46 AM (IST)

ਸਕੂਲ ''ਚੋਂ ਸਾਮਾਨ ਚੋਰੀ

ਮੰਡੀ ਲਾਧੂਕਾ,   (ਸੰਧੂ)-  ਪਿੰਡ ਬਹਿਕ ਬੋਦਲਾ ਦੇ ਸਰਕਾਰੀ ਹਾਈ ਸਕੂਲ 'ਚ ਚੋਰਾਂ ਵੱਲੋਂ ਸਾਮਾਨ ਚੋਰੀ ਕੀਤੇ ਜਾਣ ਦੀ ਖਬਰ ਮਿਲੀ ਹੈ।
ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈਡ ਟੀਚਰ ਗੁਰਨਾਮ ਚੰਦ ਨੇ ਦੱਸਿਆ ਕਿ ਚੋਰੀ ਦੀ ਘਟਨਾ ਬਾਰੇ ਉਨ੍ਹਾਂ ਨੂੰ ਸਕੂਲ ਖੁੱਲ੍ਹਣ ਤੋਂ ਬਾਅਦ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਸਕੂਲ ਦੇ ਕਮਰੇ ਦੀ ਬਾਰੀ ਤੋੜ ਕੇ ਚੋਰ ਛੱਤ ਵਾਲਾ ਪੱਖਾ, ਮਿਡ-ਡੇ ਮੀਲ ਦਾ ਰਿਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ ਕੱਢ ਕੇ ਲੈ ਗਏ। ਚੋਰੀ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। 
ਦੱਸਣਯੋਗ ਹੈ ਕਿ ਸਕੂਲਾਂ 'ਚ ਰਾਤ ਵੇਲੇ ਚੌਕੀਦਾਰ ਨਾ ਹੋਣ ਕਾਰਨ ਅਕਸਰ ਹੀ ਚੋਰੀ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਤੇ ਇਸ ਤੋਂ ਪਹਿਲਾਂ ਵੀ ਚੋਰ ਕਈ ਸਕੂਲਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ। 


Related News