ਜਲ ਸਪਲਾਈ ਟੈਂਕੀ ਦੇ ਟਰਾਂਸਫਾਰਮਰ ''ਚੋਂ ਸਾਮਾਨ ਚੋਰੀ

Friday, Sep 08, 2017 - 04:52 AM (IST)

ਜਲ ਸਪਲਾਈ ਟੈਂਕੀ ਦੇ ਟਰਾਂਸਫਾਰਮਰ ''ਚੋਂ ਸਾਮਾਨ ਚੋਰੀ

ਚੋਗਾਵਾਂ,  (ਹਰਜੀਤ)-  ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲਾ ਵਿਖੇ ਬੀਤੀ ਰਾਤ ਚੋਰਾਂ ਦੇ ਗਿਰੋਹ ਵੱਲੋਂ ਜਲ ਸਪਲਾਈ ਦੇ ਟੈਂਕੀ ਘਰ 'ਚ ਲੱਗੇ ਟਰਾਂਸਫਾਰਮਰ 'ਚੋਂ ਕੀਮਤੀ ਸਾਮਾਨ ਤੇ ਤੇਲ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਪਾਵਰਕਾਮ ਦੇ ਦਫਤਰ ਚੋਗਾਵਾਂ ਵਿਖੇ ਪਿੰਡ ਦੀ ਸਰਪੰਚ ਜਗੀਰ ਕੌਰ, ਸਾਬਕਾ ਸਰਪੰਚ ਦਲਬੀਰ ਸਿੰਘ ਤੇ ਟੈਂਕੀ ਮੁਲਾਜ਼ਮ ਸਰਤਾਜ ਸਿੰਘ ਨੇ ਲਿਖਤੀ ਦਰਖਾਸਤ ਦਿੰਦਿਆਂ ਦੱਸਿਆ ਕਿ ਟਰਾਂਸਫਾਰਮਰ ਦਾ ਸਾਮਾਨ ਚੋਰੀ ਹੋਣ ਕਾਰਨ ਅੱਜ ਪਿੰਡ ਵਾਸੀਆਂ ਨੂੰ ਪਾਣੀ ਦੀ ਸਪਲਾਈ ਨਹੀਂ ਹੋ ਸਕੀ, ਗਰਮੀ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕੋਹਾਲਾ ਪਿੰਡ ਦੇ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਚੋਰਾਂ ਦੀ ਭਾਲ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।


Related News