ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬਿਜਲੀ ਸਪਲਾਈ ਰਹੇਗੀ ਬੰਦ! ਲੱਗੇਗਾ ਲੰਬਾ Power Cut

Saturday, Jan 24, 2026 - 03:04 AM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬਿਜਲੀ ਸਪਲਾਈ ਰਹੇਗੀ ਬੰਦ! ਲੱਗੇਗਾ ਲੰਬਾ Power Cut

ਸਾਦਿਕ (ਪਰਮਜੀਤ) : ਪਾਵਰਕਾਮ ਸਾਦਿਕ ਦੇ ਸਬ-ਸਟੇਸ਼ਨ ਇੰਚਾਰਜ ਏ. ਏ. ਈ. ਨੇ ਦੱਸਿਆ ਕਿ 220 ਕੇ. ਵੀ. ਸਸ ਸਾਦਿਕ ਵਿਖੇ 66 ਕੇ. ਵੀ. ਬਸ ਬਾਰ 1 ਤੇ ਦੋ ਦੀ ਮੈਨਟੀਨੈਸ ਕਰਨ ਲਈ ਸਾਦਿਕ ਬਿਜਲੀ ਘਰ ਤੋਂ ਚੱਲਦੀਆਂ 66 ਕੇ. ਵੀ. ਦੀਪਸਿੰਘਵਾਲਾ, ਲੈਪੋ ਅਤੇ 66 ਕੇ. ਵੀ. ਝੋਕ ਟਹਿਲ ਸਿੰਘ ਵਾਲਾ ਲਾਈਨ, ਸੰਗਰਾਹੂਰ, ਮਮਦੋਟ ਅਤੇ 66 ਕੇ. ਵੀ. ਗੋਲੇਵਾਲਾ ਲਾਈਨ, ਪੱਖੀ ਅਤੇ 66 ਕੇ. ਵੀ. ਗੁਰੂਹਰਸਹਾਏ, ਹਾਮਦ, ਰਾਊਕੇ, ਸੁੱਖਣਵਾਲਾ, ਮਰਾੜ੍ਹ, ਫਿੱਡੇ ਲਾਈਨ, ਸਾਧੂਵਾਲਾ, ਡੋਡ, ਕਾਉਣੀ, ਬੀਹਲੇਵਾਲਾ, ਜੰਡ ਸਾਹਿਬ, ਮੁਮਾਰਾ, ਸੰਗਰਾਹੂਰ, ਕਿੰਗਰਾ, ਮਹਿਮੂਆਣਾ, ਬੁੱਟਰ ਆਦਿ ਦੀ ਸਪਲਾਈ 24 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਇਹ ਵੀ ਪੜ੍ਹੋ : ਬਸੰਤ ਪੰਚਮੀ ਮੌਕੇ ਭੈਣੀ ਸਾਹਿਬ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸਿੰਘ ਸੈਣੀ

ਤਰਨਤਾਰਨ (ਆਹਲੂਵਾਲੀਆ) : 132 ਕੇ.ਵੀ. ਤਰਨਤਾਰਨ ਤੋਂ ਚੱਲਦੇ 11 ਕੇ.ਵੀ. ਸਿਟੀ 1 ਅਤੇ 6 ਤਰਨਤਰਨ ਦੀ ਬਿਜਲੀ ਸਪਲਾਈ ਇਨ੍ਹਾਂ ਫੀਡਰਾਂ ਨੂੰ ਬਾਈਫਰਕੇਟ ਕਰਨ ਕਰ ਕੇ 24 ਜਨਵਰੀ ਸ਼ਨੀਵਾਰ ਸਮਾਂ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਇਲਾਕੇ ਮੁਹੱਲਾ ਭਾਗ ਸ਼ਾਹ, ਨਵਾਂ ਬਾਜ਼ਾਰ ਤਹਿਸੀਲ ਬਾਜ਼ਾਰ, ਪੈਟਰੋਲ ਪੰਪ ਵਾਲੀ ਗਲੀ, ਗਲੀ ਇੰਦਰ ਸਿੰਘ ਵਾਲੀ ਸਰਹਾਲੀ ਰੋਡ, ਕਾਜ਼ੀ ਕੋਟ ਰੋਡ, ਛੋਟਾ ਕਾਜ਼ੀ ਕੋਟ ਚੰਦਰ ਕਾਲੋਨੀ ਤਹਿਸੀਲ ਬਾਜ਼ਾਰ, ਮੁਹੱਲਾ ਜੱਸੇ ਵਾਲਾ, ਸਰਕੂਲਰ ਰੋਡ, ਪਾਰਕ ਐਵੀਨਿਊ ਜੈ ਦੀਪ ਐਵੀਨਿਊ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ, ਨੂਰਦੀ ਰੋਡ, ਪਲਾਸੌਰ ਰੋਡ ਮਹੱਲਾ ਟਾਂਕ ਛਤਰੀ ਤਰਨਤਰਨ ਆਦਿ ਏਰੀਏ ਬੰਦ ਰਹਿਣਗੇ। ਇਹ ਸੂਚਨਾ ਨਰਿੰਦਰ ਸਿੰਘ ਉਪ ਮੰਡਲ ਅਫਸਰ ਸ਼ਹਿਰੀ ਤਰਨਤਾਰਨ, ਇੰਜ. ਗੁਰਭੇਜ ਸਿੰਘ ਢਿੱਲੋਂ ਜੇ.ਈ., ਇੰਜੀ. ਮਨਜੀਤ ਸਿੰਘ ਜੇ.ਈ. ਨੇ ਦਿੱਤੀ।


author

Sandeep Kumar

Content Editor

Related News