ਕਾਰ ''ਚੋਂ ਨਕਦੀ ਤੇ ਪਾਸਪੋਰਟ ਚੋਰੀ

Thursday, Apr 05, 2018 - 03:55 AM (IST)

ਕਾਰ ''ਚੋਂ ਨਕਦੀ ਤੇ ਪਾਸਪੋਰਟ ਚੋਰੀ

ਕੋਟ ਫ਼ਤੂਹੀ, (ਬਹਾਦਰ ਖਾਨ)- ਸਥਾਨਕ ਮੁੱਖ ਬਾਜ਼ਾਰ ਵਿਚ ਬਾਅਦ ਦੁਪਹਿਰ ਇਕ ਦੁਕਾਨ ਅੱਗੇ ਖੜ੍ਹੀ ਇਕ ਗੱਡੀ ਵਿਚੋਂ ਨਕਦੀ ਤੇ ਪਾਸਪੋਰਟ ਵਾਲਾ ਬੈਗ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਬਾਜ਼ਾਰ ਵਿਚ ਇਕ ਗੱਡੀ ਖੜ੍ਹੀ ਹੋਈ, ਜਿਸ ਵਿਚ ਐੱਨ. ਆਰ. ਆਈ. ਚਾਲਕ ਆਪਣਾ ਲੱਕ ਨਾਲ ਬੰਨ੍ਹਣ ਵਾਲਾ ਬੈਗ ਸੀਟ 'ਤੇ ਛੱਡ ਕੇ ਆਪਣੀ ਗੱਡੀ ਦਾ ਅੱਧਾ ਸ਼ੀਸ਼ਾ ਖੁੱਲ੍ਹਾ ਛੱਡ ਕੇ ਸਾਹਮਣੇ ਦੁਕਾਨ ਤੋਂ ਪਾਣੀ ਵਾਲੀ ਬੋਤਲ ਲੈਣ ਗਿਆ, ਜਦੋਂ ਉਹ ਵਾਪਸ ਆਇਆ ਤਾਂ ਵੇਖ ਕੇ ਹੈਰਾਨ ਰਹਿ ਗਿਆ ਕਿ ਉਸ ਦਾ ਬੈਗ ਗੱਡੀ ਵਿਚੋਂ ਗ਼ਾਇਬ ਸੀ, ਜਿਸ ਵਿਚ ਉਸ ਦਾ ਪਾਸਪੋਰਟ ਤੇ 15 ਤੋਂ 17 ਹਜ਼ਾਰ ਰੁਪਏ ਸਨ। 
ਇਹ ਵਿਅਕਤੀ ਲੁਧਿਆਣੇ ਦਾ ਸੀ, ਜੋ ਵਿਦੇਸ਼ ਤੋਂ ਕੁਝ ਦਿਨਾਂ ਲਈ ਆਇਆ ਹੋਇਆ ਸੀ, ਜਿਸ ਨੇ ਆਸ-ਪਾਸ ਲੋਕਾਂ ਦੇ ਦੱਸਣ ਅਨੁਸਾਰ ਟੱਪਰੀਵਾਸ ਔਰਤਾਂ ਦੇ ਮਿੰਨਤ ਤਰਲੇ ਵੀ ਕੀਤੇ ਕਿ ਉਹ ਉਸ ਦਾ ਪਾਸਪੋਰਟ ਉਸ ਨੂੰ ਵਾਪਸ ਦੇ ਦੇਣ ਤੇ ਉਸ ਪਾਸੋਂ ਹੋਰ ਰਕਮ ਲੈ ਲੈਣ ਪਰ ਉਸ ਦੇ ਹੱਥ ਪੱਲੇ ਕੁਝ ਨਹੀਂ ਪਿਆ, ਜਦਕਿ ਅੱਡੇ ਵਿਚ ਮੰਗਣ ਵਾਲੇ ਬੱਚੇ ਤੇ ਟੱਪਰੀਵਾਸ ਔਰਤਾਂ ਆਮ ਘੁੰਮਦੀਆਂ ਰਹਿੰਦੀਆਂ ਹਨ ਪਰ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।


Related News