ਦੁਕਾਨ ''ਚੋਂ ਨਕਦੀ ਤੇ ਹੋਰ ਸਾਮਾਨ ਚੋਰੀ
Thursday, Feb 08, 2018 - 07:15 AM (IST)

ਬਟਾਲਾ, (ਬੇਰੀ)- ਬੀਤੀ ਰਾਤ ਟਿਪ-ਟਾਪ ਚੌਕ 'ਚ ਇਕ ਦੁਕਾਨ 'ਚ ਚੋਰਾਂ ਵੱਲੋਂ ਨਕਦੀ ਤੇ ਹੋਰ ਸਾਮਾਨ 'ਤੇ ਹੱਥ ਸਾਫ ਕਰਨ ਦਾ ਸਮਾਚਾਰ ਮਿਲਿਆ ਹੈ।ਇਸ ਸੰਬੰਧੀ ਜੈ ਸ਼੍ਰੀ ਬਾਵਾ ਲਾਲ ਦੁਕਾਨ ਦੇ ਮਾਲਕ ਹਰਦਿਆਲ ਸਲਾਰੀਆ ਪੁੱਤਰ ਕੇਸਰ ਸਲਾਰੀਆ ਵਾਸੀ ਬਟਾਲਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਤੇ ਜਦੋਂ ਸਵੇਰੇ ਆਇਆ ਤਾਂ ਦੁਕਾਨ 'ਚ ਸਾਮਾਨ ਖਿੱਲਰਿਆ ਹੋਇਆ ਸੀ। ਚੋਰ ਦੁਕਾਨ ਦੇ ਪਿਛਲੇ ਪਾਸਿਓਂ ਪੌੜੀਆਂ ਰਾਹੀਂ ਦਾਖਲ ਹੋਏ ਤੇ ਗੱਲੇ 'ਚ ਪਏ 5 ਹਜ਼ਾਰ ਰੁਪਏ ਤੇ ਇਕ ਚਾਕਲੇਟ ਦਾ ਪੈਕੇਟ ਤੇ ਹੋਰ ਜ਼ਰੂਰੀ ਸਾਮਾਨ ਲੈ ਗਏ। ਇਸ ਸੰਬੰਧੀ ਉਨ੍ਹਾਂ ਥਾਣਾ ਸਿਟੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।