ਰਿਸ਼ਤਾ ਹੋਇਆ ਸ਼ਰਮਸਾਰ : ਪਤਨੀ ਦੀ ਗੈਰ-ਮੌਜੂਦਗੀ ’ਚ ਮਤਰੇਆ ਪਿਓ ਧੀ ਨਾਲ ਮਿਟਾਉਂਦਾ ਰਿਹਾ ਹਵਸ

Sunday, Apr 16, 2023 - 10:00 PM (IST)

ਰਿਸ਼ਤਾ ਹੋਇਆ ਸ਼ਰਮਸਾਰ : ਪਤਨੀ ਦੀ ਗੈਰ-ਮੌਜੂਦਗੀ ’ਚ ਮਤਰੇਆ ਪਿਓ ਧੀ ਨਾਲ ਮਿਟਾਉਂਦਾ ਰਿਹਾ ਹਵਸ

ਲੁਧਿਆਣਾ (ਮੋਹਿਨੀ) : ਰਿਸ਼ਤੇ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਅਜੀਬ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ ਮਤਰੇਆ ਪਿਓ ਰਿਸ਼ਤੇ ਨੂੰ ਤਾਰ-ਤਾਰ ਕਰਦੇ ਹੋਏ ਆਪਣੀ ਨਾਬਾਲਿਗ ਧੀ ਨਾਲ ਪਿਛਲੇ ਕਈ ਸਾਲਾਂ ਤੋਂ ਜਬਰ-ਜ਼ਿਨਾਹ ਕਰ ਕੇ ਆਪਣੀ ਹਵਸ ਮਿਟਾਉਂਦਾ ਰਿਹਾ। ਥਾਣਾ ਸ਼ਿਮਲਾਪੁਰੀ ਪੁਲਸ ਨੇ ਮਾਮਲੇ ਦਾ ਖੁਲਾਸਾ ਹੁੰਦੇ ਹੀ ਪੀੜਤਾ ਦੇ ਬਿਆਨ ਦਰਜ ਕਰ ਕੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਦਰਅਸਲ ਮਾਮਲਾ ਜਨਤਾ ਨਗਰ ਦਾ ਹੈ, ਜਿੱਥੇ ਇਕ ਔਰਤ ਆਪਣੇ ਦੂਜੇ ਪਤੀ ਅਤੇ ਬੇਟੀ ਨਾਲ ਰਹਿੰਦੀ ਸੀ। ਮੁਲਜ਼ਮ ਪਤਨੀ ਦੀ ਗੈਰ-ਮੌਜੂਦਗੀ ’ਚ ਬੇਟੀ ਨਾਲ ਸ਼ਰਾਬ ਦੇ ਨਸ਼ੇ ’ਚ ਚੂਰ ਹੋ ਕੇ ਜਦ ਉਹ ਘਰ ’ਚ ਇਕੱਲੀ ਹੁੰਦੀ ਸੀ ਤਾਂ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਕੇ ਲਗਾਤਾਰ ਜਬਰ-ਜ਼ਿਨਾਹ ਕਰਦਾ ਰਿਹਾ।

ਇਹ ਵੀ ਪੜ੍ਹੋ : ਤਲਵੰਡੀ ਸਾਬੋ ਵਿਖੇ ਫੈਲੀ ਸਨਸਨੀ, ਟੈਂਟ ’ਚੋਂ ਮਿਲੀ ਨਿਹੰਗ ਸਿੰਘ ਦੀ ਲਾਸ਼

ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਥਾਣਾ ਸ਼ਿਮਲਾਪੁਰੀ ਦੇ ਇੰਚਾਰਜ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੇ ਪਿਤਾ ਦੀ 2011 ’ਚ ਮੌਤ ਹੋ ਗਈ ਸੀ ਅਤੇ ਜਿਸ ਤੋਂ ਬਾਅਦ ਮਾਂ ਉਕਤ ਮੁਲਜ਼ਮ ਨਾਲ ਲਿਵਿੰਗ ਰਿਲੇਸ਼ਨ ’ਚ ਰਹਿ ਰਹੀ ਸੀ। ਮੁਲਜ਼ਮ ਨਾਬਾਲਿਗ ਲੜਕੀ ’ਤੇ ਬੁਰੀ ਨਜ਼ਰ ਰੱਖਦਾ ਸੀ ਅਤੇ ਉਸ ਨਾਲ ਛੇੜ-ਛਾੜ ਕਰਦਾ ਸੀ ਪਰ 2018 ’ਚ ਜਦ ਪੀੜਤਾ ਘਰ ’ਚ ਇਕੱਲੀ ਸੀ ਤਾਂ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਕਿਸੇ ਨੂੰ ਇਸ ਬਾਰੇ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਜਦ ਵੀ ਲੜਕੀ ਘਰ ਵਿਚ ਇਕੱਲੀ ਹੁੰਦੀ ਸੀ ਉਹ ਹਵਸ ਮਿਟਾਉਂਦਾ ਰਹਿੰਦਾ ਸੀ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਦੇ ਰਾਜਪਾਲ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਉਨ੍ਹਾਂ ਦੱਸਿਆ ਕਿ 15 ਮਾਰਚ 2023 ਨੂੰ ਫਿਰ ਮੁਲਜ਼ਮ ਨੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ, ਜਿਸ ਤੋਂ ਪੀੜਤ ਲੜਕੀ ਪ੍ਰੇਸ਼ਾਨ ਰਹਿਣ ਲੱਗੀ ਅਤੇ ਸਾਰੀ ਗੱਲ ਤੋਂ ਪਰਦਾ ਚੁੱਕ ਦਿੱਤਾ, ਜਿਸ ’ਚ ਉਸ ਨੇ ਇਕ ਕਾਗਜ਼ ’ਤੇ ਮਤਰੇਏ ਪਿਤਾ ਦੀਆਂ ਹਰਕਤਾਂ ਬਾਰੇ ਲਿਖ ਦਿੱਤਾ ਅਤੇ ਆਪਣੀ ਭੈਣ ਨੂੰ ਸਾਰੀ ਸੱਚਾਈ ਦੱਸੀ, ਜਿਸ ’ਤੇ ਪੀੜਤਾ ਨੇ ਪੁਲਸ ਨੂੰ ਇਸ ਸਾਰੇ ਰਾਜ਼ ਦਾ ਖੁਲਾਸਾ ਕਰਦੇ ਹੋਏ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਹਰਕਤ ’ਚ ਆਈ ਤੇ ਮੁਲਜ਼ਮ ਨੂੰ ਦਬੋਚ ਲਿਆ।

ਥਾਣਾ ਇੰਚਾਰਜ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਹਿਲੀ ਪਤਨੀ ਤੋਂ 7 ਲੜਕੀਆਂ ਸੀ ਅਤੇ ਦੂਜੀ ਪਤਨੀ ਤੋਂ ਵੀ ਇਕ ਲੜਕੀ ਪੈਦਾ ਹੋਈ। ਪੁਲਸ ਨੇ ਇਸ ਸਾਰੇ ਮਾਮਲੇ ਦੀ ਜਾਂਚ-ਪੜਤਾਲ ਕਰਨ ਦੌਰਾਨ ਪੀੜਤਾ ਦਾ ਮੈਡੀਕਲ ਕਰਵਾਇਆ ਅਤੇ ਮੁਲਜ਼ਮ ਖਿਲਾਫ਼ ਧਾਰਾ 376, 506 ਆਈ. ਪੀ. ਸੀ. ਅਤੇ ਪੋਸਕੋ ਐਕਟ ਅਧੀਨ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।


author

Mandeep Singh

Content Editor

Related News