ਪੰਜਾਬ ''ਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ 4 ਥਾਵਾਂ ’ਤੇ ਛਾਪੇਮਾਰੀ, ਮਸ਼ੀਨਾਂ ਅਤੇ ਵਾਹਨ ਜ਼ਬਤ

Sunday, Oct 18, 2026 - 11:41 AM (IST)

ਪੰਜਾਬ ''ਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ 4 ਥਾਵਾਂ ’ਤੇ ਛਾਪੇਮਾਰੀ, ਮਸ਼ੀਨਾਂ ਅਤੇ ਵਾਹਨ ਜ਼ਬਤ

ਚੰਡੀਗੜ੍ਹ/ਜਲੰਧਰ (ਵਿਨੈ, ਧਵਨ)- ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਖਣਨ ਅਤੇ ਭੂ-ਵਿਗਿਆਨ ਵਿਭਾਗ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕੇ ਜਾਣ ਤੋਂ ਬਾਅਦ ਵਿਭਾਗ ਨੇ ਪਠਾਨਕੋਟ, ਕਪੂਰਥਲਾ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ 4 ਵੱਖ-ਵੱਖ ਮੁਹਿੰਮਾਂ ਦੌਰਾਨ ਮਸ਼ੀਨਾਂ ਅਤੇ ਵਾਹਨ ਜ਼ਬਤ ਕੀਤੇ ਹਨ। ਕਾਰਵਾਈ ਦੌਰਾਨ ਇਕ ਸਟੋਨ ਕਰੱਸ਼ਰ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ, ਜਦਕਿ ਕਪੂਰਥਲਾ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪਠਾਨਕੋਟ ਦੇ ਜਸਵਾਂ ਪਿੰਡ 'ਚ ਦੇਰ ਰਾਤ ਕੀਤੀ ਗਈ ਕਾਰਵਾਈ ਦੌਰਾਨ ਵਿਭਾਗੀ ਟੀਮ ਨੇ ਇਕ ਪੋਕਲੇਨ ਮਸ਼ੀਨ ਅਤੇ ਬਿਨਾਂ ਰਜਿਸਟ੍ਰੇਸ਼ਨ ਨੰਬਰ ਵਾਲਾ ਇਕ ਟਿੱਪਰ ਜ਼ਬਤ ਕੀਤਾ। ਟਿੱਪਰ ਵਿੱਚ ਲਗਭਗ 400 ਘਣ ਫੁੱਟ ਬਜਰੀ ਭਰੀ ਹੋਈ ਸੀ। ਇਹ ਕਾਰਵਾਈ ਪਿੰਡ ਵਿੱਚ ਸਥਿਤ ਤ੍ਰੇਹਨ ਸਟੋਨ ਕਰੱਸ਼ਰ ਦੀ ਚੈਕਿੰਗ ਦੌਰਾਨ ਕੀਤੀ ਗਈ। ਮੰਤਰੀ ਮੁਤਾਬਕ ਜਾਂਚ 'ਚ ਸਾਹਮਣੇ ਆਇਆ ਕਿ ਸਬੰਧਤ ਸਟੋਨ ਕਰੱਸ਼ਰ ਦਾ ਸੰਚਾਲਨ 22 ਮਈ 2026 ਨੂੰ ਮੁਅੱਤਲ ਕੀਤਾ ਜਾ ਚੁੱਕਾ ਸੀ। ਇਸ ਦੇ ਬਾਵਜੂਦ ਉੱਥੇ ਜਨਰੇਟਰ ਦੀ ਮਦਦ ਨਾਲ ਕੰਮ ਜਾਰੀ ਸੀ। ਦੋਸ਼ ਹੈ ਕਿ ਕਰੱਸ਼ਰ ਸੰਚਾਲਕ ਗਾਹਕਾਂ ਨੂੰ ਸਰਕਾਰੀ ਮਨਜ਼ੂਰੀ ਹੋਣ ਦਾ ਦਾਅਵਾ ਕਰ ਰਿਹਾ ਸੀ। ਇਹ ਕਰੱਸ਼ਰ ਨਵਜੋਤ ਸਿੰਘ ਦੇ ਨਾਂ ’ਤੇ ਰਜਿਸਟਰਡ ਹੈ। ਪੁਲਿਸ ਨੇ ਖਣਨ ਅਤੇ ਖਣਿਜ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਠੰਡ ਦੀ ਦਸਤਕ! 22 ਅਕਤੂਬਰ ਤੱਕ ਮੌਸਮ ਵਿਭਾਗ ਦੀ ਨਵੀਂ ਅਪਡੇਟ ਜਾਰੀ

ਕਪੂਰਥਲਾ ਦੇ ਖਿਜ਼ਰਪੁਰ ਪਿੰਡ ਵਿੱਚ ਖਣਨ ਵਿਭਾਗ ਦੀ ਉੱਡਣ ਦਸਤਾ ਟੀਮ ਨੇ ਪੁਲਿਸ ਨਾਲ ਛਾਪੇਮਾਰੀ ਕਰਕੇ 6 ਟਿੱਪਰ, ਇੱਕ ਪੋਕਲੇਨ ਮਸ਼ੀਨ ਅਤੇ ਇੱਕ ਟਰੈਕਟਰ ਜ਼ਬਤ ਕੀਤਾ। ਇਹਨਾਂ ਵਿੱਚੋਂ 2 ਟਿੱਪਰਾਂ ਵਿੱਚ ਲਗਭਗ 800-800 ਘਣ ਫੁੱਟ ਰੇਤਾ ਭਰਿਆ ਹੋਇਆ ਸੀ।
ਇਸ ਮਾਮਲੇ 'ਚ ਜਲੰਧਰ ਦੇ ਲੰਮਾ ਪਿੰਡ ਨਿਵਾਸੀ ਮਿਕਾਲ ਅਤੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਸ੍ਰੀ ਆਨੰਦਪੁਰ ਸਾਹਿਬ ਦੇ ਸਵਾਰਾ ਪਿੰਡ ਵਿੱਚ ਪਿਛਲੇ 2 ਦਿਨਾਂ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਕਾਰਵਾਈ ਕੀਤੀ ਗਈ। ਪਹਿਲੇ ਮਾਮਲੇ ਵਿੱਚ 16 ਅਕਤੂਬਰ ਨੂੰ ਜ਼ਮੀਨ ਦੇ ਮਾਲਕ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ। ਦੂਜੇ ਮਾਮਲੇ ਵਿੱਚ ਜ਼ਮੀਨ ਮਾਲਕ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ। ਨਾਲ ਹੀ ਗੈਰ-ਕਾਨੂੰਨੀ ਮਾਈਨਿੰਗ ਵਿੱਚ ਵਰਤੀ ਜਾ ਰਹੀ ਟਾਟਾ ਹਿਤਾਚੀ ਦੀ ਸੰਤਰੀ ਰੰਗ ਦੀ ਪੋਕਲੇਨ ਮਸ਼ੀਨ ਜ਼ਬਤ ਕਰਕੇ ਪੁਲਸ ਹਵਾਲੇ ਕਰ ਦਿੱਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਰਾਹ 'ਚ ਘੇਰ ਕੇ ਸ਼ਰੇਆਮ ਮਾਰ 'ਤਾ ਨੌਜਵਾਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News