ਪੰਜਾਬ: ''ਤੁਹਾਡੀ ਧੀ ਹੋਟਲ ਦੇ ਕਮਰਾ ਨੰਬਰ 105 ''ਚ ਹੈ...''! ਕੁੜੀ ਦੀ ਹਾਲਤ ਵੇਖ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

Monday, Oct 12, 2026 - 08:28 PM (IST)

ਪੰਜਾਬ: ''ਤੁਹਾਡੀ ਧੀ ਹੋਟਲ ਦੇ ਕਮਰਾ ਨੰਬਰ 105 ''ਚ ਹੈ...''! ਕੁੜੀ ਦੀ ਹਾਲਤ ਵੇਖ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅੰਮ੍ਰਿਤਸਰ (ਸੰਜੀਵ)- ਵਿਆਹ ਤੋਂ ਮਨ੍ਹਾ ਕਰਨ ’ਤੇ ਮੁਟਿਆਰ ਦਾ ਕਤਲ ਕਰਨ ਅਤੇ ਹੋਟਲ ਦੇ ਕਮਰੇ ’ਚੋਂ ਲਾਸ਼ ਬਰਾਮਦ ਹੋਣ ਦੇ ਮਾਮਲੇ ’ਚ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਰਿਤਿਕ ਵਾਸੀ ਨੀਲੋਖੇੜੀ ਕਰਨਾਲ (ਹਰਿਆਣਾ) ਖਿਲਾਫ ਕੇਸ ਦਰਜ ਕੀਤਾ ਹੈ। ਮ੍ਰਿਤਕਾ ਦੇ ਪਿਤਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਤਰੁਣਪ੍ਰੀਤ ਕੌਰ ਮਾਰਚ 2025 ’ਚ ਸਟੱਡੀ ਵੀਜ਼ੇ ’ਤੇ ਰੂਸ ਗਈ ਸੀ, ਜਿੱਥੇ ਉਸ ਦੀ ਦੋਸਤੀ ਦੋਸ਼ੀ ਰਿਤਿਕ ਨਾਲ ਹੋ ਗਈ। ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਪਰ ਕੁਝ ਸਮੇਂ ਬਾਅਦ ਇਨ੍ਹਾਂ ’ਚ ਝਗੜਾ ਰਹਿਣ ਲੱਗਾ ਅਤੇ ਰਿਤਿਕ ਉਸ ਦੀ ਲੜਕੀ ਨੂੰ ਵਿਆਹ ਲਈ ਮਜ਼ਬੂਰ ਕਰਨ ਲੱਗਾ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਦੀ ਲੜਕੀ ਦਾ ਪਾਸਪੋਰਟ ਪਾੜ ਦਿੱਤਾ। ਉਨ੍ਹਾਂ ਨੇ ਆਪਣੀ ਲੜਕੀ ਤਰੁਣਪ੍ਰੀਤ ਕੌਰ ਦਾ ਵ੍ਹਾਈਟ ਪਾਸਪੋਰਟ ਤਿਆਰ ਕਰਵਾਇਆ ਅਤੇ ਉਸ ਨੂੰ ਵਾਪਸ ਇੰਡੀਆ ਬੁਲਾ ਲਿਆ।

ਪਹਿਲਾਂ ਤੋਂ ਦਰਜ ਮਾਮਲਿਆਂ ਦਾ ਪਤਾ ਲੱਗਣ ’ਤੇ ਪਿੱਛੇ ਹਟੀ ਸੀ ਕੁੜੀ

ਕੁਝ ਸਮੇਂ ਬਾਅਦ ਲੜਕਾ ਵੀ ਵਾਪਸ ਇੰਡੀਆ ਆ ਗਿਆ ਅਤੇ ਉਨ੍ਹਾਂ ਦੀ ਲੜਕੀ ਨਾਲ ਸੰਪਰਕ ਕਰ ਕੇ ਉਸ ਨੂੰ ਵਿਆਹ ਲਈ ਮਜ਼ਬੂਰ ਕਰਨ ਲੱਗਾ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੇ ’ਤੇ ਪਹਿਲਾਂ ਵੀ ਕੁਝ ਮਾਮਲੇ ਦਰਜ ਹਨ ਤਾਂ ਉਨ੍ਹਾਂ ਦੀ ਲੜਕੀ ਪਿੱਛੇ ਹਟ ਗਈ। ਬੀਤੀ ਸਵੇਰ ਉਨ੍ਹਾਂ ਦੀ ਲੜਕੀ ਐਕਟਿਵਾ ’ਤੇ ਸਵਾਰ ਹੋ ਕੇ ਘਰੋਂ ਇਹ ਕਹਿ ਕੇ ਨਿਕਲੀ ਕਿ ਉਹ ਕਲਾਸ ਲਗਾਉਣ ਲਈ ਜਾ ਰਹੀ ਹੈ, ਪਰ ਵਾਪਸ ਨਹੀਂ ਪਰਤੀ। ਵਾਰ-ਵਾਰ ਫੋਨ ’ਤੇ ਸੰਪਰਕ ਕਰਨ ’ਤੇ ਉਹ ਫੋਨ ਨਹੀਂ ਚੁੱਕ ਰਹੀ ਸੀ।

ਉਸ ਦੇ ਸਾਲੇ ਅੰਮ੍ਰਿਤਪਾਲ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਉਸ ਨੂੰ ਰਿਤਿਕ ਦਾ ਵਟਸਅੱਪ ਮੈਸੇਜ ਆਇਆ ਹੈ ਕਿ ਉਨ੍ਹਾਂ ਦੀ ਲੜਕੀ ਕੋਸੀ ਹੋਟਲ ਦੇ ਕਮਰਾ ਨੰਬਰ 105 ’ਚ ਹੈ। ਜਦੋਂ ਉਨ੍ਹਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਲੜਕੀ ਮ੍ਰਿਤਕ ਹਾਲਤ ’ਚ ਸੀ ਅਤੇ ਉਸ ਦਾ ਦੁਪੱਟਾ ਗਲੇ ’ਚ ਅਤੇ ਕੱਪੜਾ ਮੂੰਹ ’ਚ ਠੁੱਸਿਆ ਹੋਇਆ ਸੀ। ਮੁਲਜ਼ਮ ਨੇ ਉਨ੍ਹਾਂ ਦੀ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ।

ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਪੋਸਟਮਾਰਟਮ ਦੀ ਕਾਰਵਾਈ ਕਰ ਕੇ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ। ਫਿਲਹਾਲ ਪੁਲਸ ਨੇ ਮੁਲਜ਼ਮ ਖਿਲਾਫ ਦਰਜ ਮਾਮਲੇ ’ਚ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News