ਨਾਜਾਇਜ਼ ਤੌਰ ''ਤੇ ਕੱਚੀ ਸ਼ਰਾਬ ਲਿਜਾ ਰਹੇ ਪਤੀ-ਪਤਨੀ ਅੜਿੱਕੇ

Wednesday, Oct 25, 2017 - 12:45 AM (IST)

ਨਾਜਾਇਜ਼ ਤੌਰ ''ਤੇ ਕੱਚੀ ਸ਼ਰਾਬ ਲਿਜਾ ਰਹੇ ਪਤੀ-ਪਤਨੀ ਅੜਿੱਕੇ

ਪਠਾਨਕੋਟ,   (ਸ਼ਾਰਦਾ)-  ਸੀ. ਆਈ. ਏ. ਸਟਾਫ਼ ਪਠਾਨਕੋਟ ਨੇ ਨਾਜਾਇਜ਼ ਤੌਰ 'ਤੇ ਲਿਜਾ ਰਹੇ ਕੱਚੀ ਸ਼ਰਾਬ (ਲਾਹਣ) ਨਾਲ ਪਤੀ-ਪਤਨੀ ਨੂੰ ਪਠਾਨਕੋਟ ਦੇ ਨਵੇਂ ਚੱਕੀ ਪੁਲ ਕੋਲ ਗ੍ਰਿਫਤਾਰ ਕੀਤਾ ਹੈ। 
ਸੀ. ਆਈ. ਏ. ਮੁਖੀ ਹਰਕ੍ਰਿਸ਼ਨ ਨੇ ਦੱਸਿਆ ਕਿ ਗ੍ਰਿਫਤਾਰ ਪਤੀ-ਪਤਨੀ ਸੁਜਾਨਪੁਰ ਸਥਿਤ ਪ੍ਰੇਮ ਨਗਰ ਦੇ ਰਹਿਣ ਵਾਲੇ ਹਨ ਜੋ ਪਿਛਲੇ ਕਾਫ਼ੀ ਸਮੇਂ ਤੋਂ ਪਠਾਨਕੋਟ ਨਾਲ ਲੱਗਦੇ ਹਿਮਾਚਲ ਦੇ ਖੇਤਰ ਛੰਨੀ ਬੇਲੀ ਤੋਂ ਨਾਜਾਇਜ਼ ਤੌਰ 'ਤੇ ਲਾਹਣ ਲਿਜਾ ਕੇ ਸੁਜਾਨਪੁਰ 'ਚ ਵੇਚਣ ਦਾ ਕਾਰੋਬਾਰ ਕਰ ਰਹੇ ਸਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ. ਐੱਸ. ਆਈ. ਕਿਸ਼ੋਰੀ ਲਾਲ ਨੇ ਸੂਚਨਾ ਦੇ ਆਧਾਰ 'ਤੇ ਚੱਕੀ ਪੁਲ ਕੋਲ ਸਥਿਤ ਗੁਰੂ ਰਵਿਦਾਸ ਚੌਕ 'ਚ ਪੁਲਸ ਪਾਰਟੀ ਦੇ ਨਾਲ ਨਾਕਾ ਲਾਇਆ ਹੋਇਆ ਸੀ ਕਿ ਉਨ੍ਹਾਂ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਘਬਰਾ ਗਏ, ਜਿਸ ਦੇ ਬਾਅਦ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਤੋਂ ਇਕ ਡਰੰਮ ਮਿਲਿਆ, ਜਿਸ 'ਚ ਉਹ ਲਾਹਣ ਲੈ ਕੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਪਤੀ-ਪਤਨੀ ਦੀ ਪਛਾਣ ਰਾਕੇਸ਼ ਉਰਫ਼ ਬੰਟੂ ਪੁੱਤਰ ਤਾਰਾਚੰਦ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਵਾਸੀ ਸੁਜਾਨਪੁਰ ਵਜੋਂ ਹੋਈ ਹੈ। 


Related News