ਯਾਤਰੀ ਦਾ ਸਾਮਾਨ ਅਹਿਮਦਾਬਾਦ ਦੀ ਬਜਾਏ ਪਹੁੰਚਾਇਆ ਬੈਂਗਲੁਰੂ, ਚੰਡੀਗੜ੍ਹ 'ਚ ਸਪਾਈਸਜੈੱਟ ਨੂੰ ਲੱਗਾ ਜੁਰਮਾਨਾ

Monday, Jul 14, 2025 - 06:41 PM (IST)

ਯਾਤਰੀ ਦਾ ਸਾਮਾਨ ਅਹਿਮਦਾਬਾਦ ਦੀ ਬਜਾਏ ਪਹੁੰਚਾਇਆ ਬੈਂਗਲੁਰੂ, ਚੰਡੀਗੜ੍ਹ 'ਚ ਸਪਾਈਸਜੈੱਟ ਨੂੰ ਲੱਗਾ ਜੁਰਮਾਨਾ

ਚੰਡੀਗੜ੍ਹ- ਚੰਡੀਗੜ੍ਹ ਦੀ ਖ਼ਪਤਕਾਰ ਅਦਾਲਤ  ਸਪਾਈਸਜੈੱਟ ਏਅਰਲਾਈਨਜ਼ ਨੂੰ ਦਿੱਲੀ ਤੋਂ ਅਹਿਮਦਾਬਾਦ ਜਾ ਰਹੇ ਇਕ ਯਾਤਰੀ ਦੇ ਸਾਮਾਨ ਨੂੰ ਗਲਤ ਜਗ੍ਹਾ ਭੇਜਣ ਲਈ ਸੇਵਾ ਵਿੱਚ ਲਾਪਰਵਾਹੀ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਏਅਰਲਾਈਨ ਨੂੰ 10,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ 103 ਪਰਿਵਾਰਾਂ ਲਈ ਚੰਗੀ ਖ਼ਬਰ, ਸਰਕਾਰ ਨੇ ਕਰਜ਼ਾ ਕੀਤਾ ਮੁਆਫ਼

ਚੰਡੀਗੜ੍ਹ ਦੇ ਸੈਕਟਰ-47 ਸੀ ਵਿਚ ਰਹਿਣ ਵਾਲੇ ਸ਼ਿਕਾਇਤ ਕਰਤਾ ਪਾਇਲ ਨੇ ਕਿਹਾ ਕਿ ਉਹ ਗੁਜਰਾਤ ਫਲਾਇੰਗ ਸਕੂਲ ਵਡੋਦਰਾ ਵਿੱਚ ਪ੍ਰੀਖਿਆ ਦੇਣ ਜਾ ਰਹੇ ਸਨ। ਇਸ ਲਈ ਉਸ ਨੇ ਸਪਾਈਸਜੈੱਟ ਤੋਂ ਦਿੱਲੀ ਤੋਂ ਅਹਿਮਦਾਬਾਦ ਦੀ ਟਿਕਟ ਬੁੱਕ ਕਰਵਾਈ ਸੀ ਪਰ ਯਾਤਰਾ ਦੌਰਾਨ ਉਨ੍ਹਾਂ ਦਾ ਸਾਮਾਨ ਕਿਸੇ ਹੋਰ ਜਗ੍ਹਾ ਭੇਜ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਾਮਲੇ ਦੀ ਸੁਣਵਾਈ ਤੋਂ ਬਾਅਦ ਮੰਨਿਆ ਕਿ ਏਅਰਲਾਈਨਜ਼ ਦੀ ਲਾਪਰਵਾਹੀ ਕਾਰਨ ਸ਼ਿਕਾਇਤ ਕਰਤਾ ਦੀ ਸੇਵਾ ਵਿਚ ਵਿਘਨ ਪਈ ਹੈ ਅਤੇ ਸਪਾਈਸਜੈੱਟ ਨੂੰ ਇਸ ਲਈ ਹਰਜਾਨਾ ਭਰਨਾ ਪਵੇਗਾ।

ਸ਼ਿਕਾਇਤਕਰਤਾ ਦੇ ਅਨੁਸਾਰ ਉਨ੍ਹਾਂ ਨਿਰਧਾਰਤ ਮਿਤੀ 'ਤੇ ਦਿੱਲੀ ਤੋਂ ਅਹਿਮਦਾਬਾਦ ਦੀ ਯਾਤਰਾ ਕੀਤੀ ਪਰ ਜਦੋਂ ਉਹ ਅਹਿਮਦਾਬਾਦ ਪਹੁੰਚੇ ਤਾਂ ਉਨ੍ਹਾਂ ਪਾਇਆ ਕਿ ਉਨ੍ਹਾਂ ਦਾ ਸਾਮਾਨ ਗਾਇਬ ਸੀ। ਜਦੋਂ ਉਨ੍ਹਾਂ ਨੇ ਤੁਰੰਤ ਏਅਰਲਾਈਨ ਸਟਾਫ਼ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੂੰ ਅਨਿਯਮਿਤਤਾ ਰਿਪੋਰਟ ਰਜ ਕਰਨ ਲਈ ਕਿਹਾ ਗਿਆ। ਪਾਇਲ ਨੇ ਕਿਹਾ ਕਿ ਉਨ੍ਹਾਂ ਨੇ ਤੁਰੰਤ ਵਡੋਦਰਾ ਲਈ ਰਵਾਨਾ ਹੋਇਆ ਸੀ ਪਰ ਸਾਮਾਨ ਮਾ ਮਿਲਣ ਕਾਰਨ ਉਨ੍ਹਾਂ ਨੂੰ ਬਿਨ੍ਹਾਂ ਸਾਮਾਨ ਦੇ ਟੈਕਸੀ ਤੋਂ ਵਡੋਦਰਾ ਏਅਰਪੋਰਟ ਲਈ ਰਵਾਨਾ ਹੋਣਾ ਪਿਆ। ਗਲੇ ਦਿਨ ਉਨ੍ਹਾਂ ਨੇ ਦੱਸਿਆ ਕਿ ਗਲਤੀ ਨਾਲ ਸਾਮਾਨ ਬੈਂਗਲੁਰੂ ਭੇਜ ਦਿੱਤਾ ਗਿਆ ਹੈ ਅਤੇ ਦੋ ਦਿਨ ਵਿਚ ਹੀ ਵਾਪਸ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ: ਪੰਜਾਬ ਦੇ 19 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਤੂਫ਼ਾਨ ਦੇ ਨਾਲ ਪਵੇਗਾ ਮੀਂਹ

ਏਅਰਲਾਈਨਜ਼ ਨੇ ਦਿੱਤਾ ਸਪੱਸ਼ਟੀਕਰਨ
ਸਪਾਈਸਜੈੱਟ ਏਅਰਲਾਈਨਜ਼ ਨੇ ਜਵਾਬ ਦਿੱਤਾ ਕਿ ਉਹ ਯਾਤਰੀਆਂ ਜਾਂ ਸਾਮਾਨ ਦੀ ਡਿਲਿਵਰੀ ਵਿੱਚ ਦੇਰੀ ਲਈ ਜ਼ਿੰਮੇਵਾਰ ਨਹੀਂ ਹੈ। ਏਅਰਲਾਈਨ ਨੇ ਹਵਾਈ ਆਵਾਜਾਈ ਐਕਟ 2012 ਦੇ ਨਿਯਮ 13 (3) ਦਾ ਹਵਾਲਾ ਦਿੰਦੇ ਕਿਹਾ ਕਿ ਜੇਕਰ ਸਾਮਾਨ 7 ਦਿਨਾਂ ਦੇ ਅੰਦਰ ਵਾਪਸ ਕਰ ਦਿੱਤਾ ਗਿਆ ਹੈ ਤਾਂ ਸੇਵਾ ਵਿਚ ਕਮੀ ਨਹੀਂ ਮੰਨੀ ਜਾ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਕਾਇਤ ਕਰਤਾ ਨੂੰ ਦੋ ਦਿਨ ਦੇ ਅੰਦਰ ਸਾਮਾਨ ਵਾਪਸ ਕਰ ਦਿੱਤਾ ਗਿਆ ਸੀ, ਇਸ ਲਈ ਉਹ ਹਰਜਾਨੇ ਦੇ ਪਾਤਰ ਨਹੀਂ ਹਨ। 

ਹਾਲਾਂਕਿ ਕੰਜ਼ਿਊਮਰ ਕੋਰਟ ਨੇ ਏਅਰਲਾਈਨ ਦੀਆਂ ਦਲੀਲਾਂ ਖਾਰਿਜ ਕਰ ਦਿੱਤੀ ਅਤੇ ਮੰਨਿਆ ਕਿ ਯਾਤਰੀ ਨੂੰ ਬਿਨ੍ਹਾਂ ਸਾਮਾਨ ਦੇ ਵਡੋਦਰਾ ਜਾਣਾ ਪਿਆ, ਜਿਸ ਨਾਲ ਭਾਰੀ ਸੁਵਿਧਾ ਹੋਈ। ਕੋਰਟ ਨੇ ਕਿਹਾ ਹੈ ਕਿ  ਇਹ ਸੇਵਾ ਵਿਚ ਲਾਪਰਵਾਹੀ ਦਾ ਮਾਮਲਾ ਹੈ ਅਤੇ ਇਸ ਦੇ ਚਲਦਿਆਂ ਪੀੜਤ ਨੂੰ ਮਾਨਸਿਕ ਪਰੇਸ਼ਾਨੀ ਹੋਈ। 
 

ਇਹ ਵੀ ਪੜ੍ਹੋ: ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News