ਚੰਡੀਗੜ੍ਹ ਪੁਲਸ ਦੇ ਸਾਈਬਰ ਸੈੱਲ ਨੂੰ ਵੱਡੀ ਸਫ਼ਲਤਾ, ਅੰਤਰਰਾਸ਼ਟਰੀ ਗਿਰੋਹ ਦਾ ਕੀਤਾ ਪਰਦਾਫਾਸ਼
Friday, Aug 01, 2025 - 03:18 PM (IST)

ਚੰਡੀਗੜ੍ਹ : ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਸ ਨੇ ਇਕ ਅੰਤਰਰਾਸ਼ਟਰੀ ਸਾਈਬਰ ਠੱਗੀ ਦਾ ਪਰਦਾਫਾਸ਼ ਕਰਦੇ ਹੋਏ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਵਟਸਐਪ ਕਾਲ, ਫਰਜ਼ੀ ਸੀ. ਬੀ. ਆਈ. ਅਫ਼ਸਰ ਅਤੇ ਵੀਡੀਓ ਕਾਲ 'ਤੇ ਡਰਾਉਣ-ਧਮਕਾਉਣ ਵਰਗੇ ਤਰੀਕਿਆਂ ਨਾਲ ਲੋਕਾਂ ਤੋਂ ਕਰੋੜਾਂ ਰੁਪਏ ਦੀ ਠੱਗੀ ਮਾਰ ਰਿਹਾ ਸੀ। ਜਾਣਕਾਰੀ ਮੁਤਾਬਕ ਇਰ ਔਰਤ ਨੂੰ ਵਟਸਐਪ ਕਾਲ ਆਈ, ਜਿਸ 'ਚ ਖ਼ੁਦ ਨੂੰ ਬੈਂਕ ਅਫ਼ਸਰ ਦੱਸਣ ਵਾਲੇ ਸ਼ਖ਼ਸ ਨੇ ਆਧਾਰ ਅਤੇ ਪਾਸਬੁੱਕ ਦੀ ਜਾਣਕਾਰੀ ਮੰਗੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਾਹਨ ਚਾਲਕਾਂ ਲਈ ਬੁਰੀ ਖ਼ਬਰ, ਪੈ ਗਿਆ ਪੰਗਾ, ਪੜ੍ਹੋ ਕੀ ਹੈ ਪੂਰਾ ਮਾਮਲਾ
ਫਿਰ ਇਕ ਫਰਜ਼ੀ ਸੀ. ਬੀ. ਆਈ. ਅਧਿਕਾਰੀ ਨੇ ਵੀਡੀਓ ਕਾਲ 'ਤੇ ਉਸ ਨੂੰ ਡਰਾ ਕੇ 1.01 ਕਰੋੜ ਰੁਪਏ ਟਰਾਂਸਫਰ ਕਰਵਾ ਲਏ। ਇਸ ਤੋਂ ਬਾਅਦ ਮਾਮਲਾ ਪੁਲਸ ਤੱਕ ਪੁੱਜਾ ਤਾਂ ਪੁਲਸ ਨੇ ਤਕਨੀਕੀ ਜਾਂਚ, ਕਾਲ ਡਿਟੇਲ ਅਤੇ ਸਿੰਮ ਦੇ ਰਿਕਾਰਡ ਖੰਗਾਲ। ਇਸ ਤੋਂ ਬਾਅਦ ਵਿਜੇ ਕੁਮਾਰ, ਕ੍ਰਿਸ਼ਨ ਅਤੇ ਸ਼ੁਭਮ ਮਹਿਰਾ ਦੀ ਭੂਮਿਕਾ ਸਾਹਮਣੇ ਆਈ। ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ 'ਚ ਪਰਵੇਜ਼ ਚੌਹਾਨ, ਸ਼ੁਭਮ ਮਹਿਰਾ, ਸੁਹੇਲ ਅਖ਼ਤਰ, ਕ੍ਰਿਸ਼ਨ ਸਾਹ, ਵਿਜੇ ਕੁਮਾਰ, ਵਿਕਾਸ ਕੁਮਾਰ, ਅਜੀਤ ਕੁਮਾਰ, ਵਿਪਿਨ ਕੁਮਾਰ, ਸਰੋਜ ਕੁਮਾਰ ਅਤੇ ਅਭਿਸ਼ੇਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਲੈਣ ਵਾਲੇ ਕਾਰਡ ਧਾਰਕਾਂ ਨੂੰ ਵੱਡਾ ਝਟਕਾ, ਸਿਸਟਮ 'ਚੋਂ ਕੱਟੇ ਗਏ ਨਾਮ
ਇਨ੍ਹਾਂ ਦੋਸ਼ੀਆਂ ਤੋਂ ਪੁਲਸ ਨੇ 6 ਸਿੰਮ ਬਾਕਸ, 400 ਸਿੰਮ ਕਾਰਡ, 11 ਮੋਬਾਇਲ, 1 ਲੈਪਟਾਪ, 2 ਮਾਡਮ, ਵਾਈ-ਫਾਈ ਰਾਊਟਰ ਬਰਾਮਦ ਕੀਤਾ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਣਜਾਣ ਕਾਲ 'ਤੇ ਆਪਣੇ ਦਸਤਾਵੇਜ਼ ਸਾਂਝੇ ਨਾ ਕਰੋ। ਫਰਜ਼ੀ ਅਧਿਕਾਰੀਆਂ ਦੀਆਂ ਗੱਲਾਂ 'ਚ ਨਾ ਆਓ, ਕਿਸੇ ਨੂੰ ਵੀ ਆਪਣਾ ਬੈਂਕ ਅਕਾਊਂਟ ਜਾਂ ਸਿੰਮ ਇਸਤੇਮਾਲ ਨਾ ਕਰਨ ਦਿਓ ਅਤੇ ਕਿਸੇ ਤਰ੍ਹਾਂ ਦਾ ਸੱਕ ਹੋਣ 'ਤੇ ਤੁਰੰਤ 1930 ਸਾਈਬਰ ਹੈਲਪਲਾਈਨ 'ਤੇ ਕਾਲ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8