ਚੰਡੀਗੜ੍ਹ ''ਚ ਪਿਆ ਭਾਰੀ ਮੀਂਹ, ਕਾਲੇ ਬੱਦਲਾਂ ''ਚ ਲੁਕਿਆ ਅਸਮਾਨ, ਜਾਰੀ ਹੋਇਆ ALERT
Sunday, Jul 27, 2025 - 02:54 PM (IST)

ਚੰਡੀਗੜ੍ਹ : ਚੰਡੀਗੜ੍ਹ 'ਚ ਐਤਵਾਰ ਦੀ ਦੁਪਹਿਰ ਨੂੰ ਸਾਉਣ ਦੀ ਝੜੀ ਲੱਗ ਗਈ ਅਤੇ ਤੇਜ਼ ਮੀਂਹ ਪਿਆ। ਲੰਬੇ ਸਮੇਂ ਬਾਅਦ ਪਏ ਮੀਂਹ ਕਾਰਨ ਸ਼ਹਿਰ ਵਾਸੀਆਂ ਨੇ ਗਰਮੀ ਤੋਂ ਸੁੱਖ ਦਾ ਸਾਹ ਲਿਆ। ਮੀਂਹ ਅਜੇ ਵੀ ਰੁਕ-ਰੁਕ ਕੇ ਪੈ ਰਿਹਾ ਹੈ। ਇਸ ਤੋਂ ਪਹਿਲਾਂ ਸ਼ਹਿਰ 'ਚ ਮੌਸਮ ਖ਼ੁਸ਼ਕ ਬਣਿਆ ਹੋਇਆ ਸੀ ਅਤੇ ਹੁੰਮਸ, ਗਰਮੀ ਅਤੇ ਪਸੀਨੇ ਨਾਲ ਲੋਕਾਂ ਦਾ ਬੁਰਾ ਹਾਲ ਸੀ।
ਇਹ ਵੀ ਪੜ੍ਹੋ : 20 ਮਿੰਟਾਂ 'ਚ ਪੱਕਾ ਲਾਇਸੈਂਸ! ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ, CM ਮਾਨ ਨੇ ਦਿੱਤੀ ਮਨਜ਼ੂਰੀ
ਭਾਰੀ ਮੀਂਹ ਪੈਣ ਮਗਰੋਂ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ, ਹਾਲਾਂਕਿ ਸੀ. ਈ. ਟੀ. ਪ੍ਰੀਖਿਆ ਦੇਣ ਆਏ ਵਿਦਿਆਰਥੀ ਨੂੰ ਪਰੇਸ਼ਾਨੀ ਝੱਲਣੀ ਪਈ ਅਤੇ ਉਹ ਸੈਂਟਰਾਂ ਨੇੜੇ ਮੀਂਹ ਤੋਂ ਬਚਦੇ ਹੋਏ ਦਿਖਾਈ ਦਿੱਤੇ। ਉੱਥੇ ਹੀ ਦੂਜੇ ਪਾਸੇ ਇੰਨੇ ਭਾਰੀ ਮੀਂਹ ਦਾ ਅਸਰ ਸੁਖ਼ਨਾ ਝੀਲ 'ਤੇ ਵੀ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਪੰਜਾਬੀਓ! 50 ਰੁਪਏ ਨਾਲ ਜਿੱਤੋ 25 ਲੱਖ, ਭਲਕੇ ਸ਼ੁਰੂ ਹੋਵੇਗੀ ਧਮਾਕੇਦਾਰ ਸਕੀਮ
ਝੀਲ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਥੋੜ੍ਹਾ ਹੀ ਹੇਠਾਂ ਰਹਿ ਗਿਆ ਹੈ। ਇਸ ਲਈ ਪ੍ਰਸ਼ਾਸਨ ਵਲੋਂ ਆਸ-ਪਾਸ ਦੇ ਇਲਾਕਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਮੀਂਹ ਇਸੇ ਤਰ੍ਹਾਂ 2 ਦਿਨ ਜਾਰੀ ਰਿਹਾ ਤਾਂ ਸੁਖ਼ਨਾ ਝੀਲ ਦੇ ਫਲੱਡ ਗੇਟ ਖੋਲ੍ਹਣੇ ਪੈ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8