ਆਦਮਪੁਰ ਤੋਂ ਦਿੱਲੀ ਆਉਣ-ਜਾਣ ਵਾਲੀ ਫਲਾਈਟ ਦਾ ਬਦਲਿਆ ਸਮਾਂ

Tuesday, Oct 29, 2019 - 12:34 PM (IST)

ਆਦਮਪੁਰ ਤੋਂ ਦਿੱਲੀ ਆਉਣ-ਜਾਣ ਵਾਲੀ ਫਲਾਈਟ ਦਾ ਬਦਲਿਆ ਸਮਾਂ

ਜਲੰਧਰ (ਸਲਵਾਨ)— ਸਪਾਈਸ ਜੈੱਟ ਨੇ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਆਉਣ-ਜਾਣ ਵਾਲੀ ਫਲਾਈਟ ਦੇ ਸਮੇਂ 'ਚ ਬਦਲਾਅ ਕੀਤਾ ਹੈ। ਇਹ ਬਦਲਾਅ ਮੌਸਮ ਨੂੰ ਵੇਖਦਿਆਂ ਕੀਤਾ ਗਿਆ ਹੈ। ਸਪਾਈਸ ਜੈੱਟ ਨੇ ਫਲਾਈਟ ਦਾ ਨਵਾਂ ਸਮਾਂ 27 ਅਕਤੂਬਰ ਤੋਂ ਲਾਗੂ ਕੀਤਾ ਹੈ। ਇਹ ਫਲਾਈਟ ਸਵੇਰੇ 10.05 ਵਜੇ ਦਿੱਲੀ ਤੋਂ ਆਦਮਪੁਰ ਲਈ ਚੱਲੇਗੀ ਅਤੇ ਸਵੇਰੇ 11.20 ਵਜੇ ਆਦਮਪੁਰ ਪਹੁੰਚੇਗੀ। ਆਦਮਪੁਰ ਤੋਂ ਇਹ ਫਲਾਈਟ ਸਵੇਰੇ 11.40 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਉਥੇ 12.55 ਵਜੇ ਪਹੁੰਚੇਗੀ। ਨਵਾਂ ਟਾਈਮ ਟੇਬਲ ਮਾਰਚ 2020 ਤੱਕ ਜਾਰੀ ਰਹੇਗਾ। ਸਮੇਂ ਦੇ ਹਾਲਾਤ ਅਨੁਸਾਰ ਇਸ 'ਚ ਬਦਲਾਅ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਦਸੰਬਰ ਅਤੇ ਜਨਵਰੀ ਦੌਰਾਨ ਭਾਰੀ ਧੁੰਦ ਪੈਂਦੀ ਹੈ। ਧੁੰਦ ਕਾਰਨ ਫਲਾਈਟ ਕੈਂਸਲ ਨਾ ਹੋਵੇ, ਇਸ ਲਈ ਫਲਾਈਟ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ ਤਾਂ ਜੋ ਯਾਤਰੀ ਪ੍ਰੇਸ਼ਾਨ ਨਾ ਹੋ ਸਕਣ। ਦੱਸ ਦੇਈਏ ਕਿ ਪਹਿਲਾਂ ਸਪਾਈਸ ਜੈੱਟ ਦੀ ਇਹ ਫਲਾਈਟ ਦਿੱਲੀ ਤੋਂ ਆਦਮਪੁਰ ਲਈ ਦੁਪਹਿਰ 1.30 ਵਜੇ ਚਲਦੀ ਸੀ ਅਤੇ ਆਦਮਪੁਰ 2.25 'ਤੇ ਪਹੁੰਚਦੀ ਸੀ।


author

shivani attri

Content Editor

Related News