ਮਹਾਕੁੰਭ ਲਈ 22 ਅਤੇ 23 ਨੂੰ ਚੱਲਣਗੀਆਂ ਵਿਸ਼ੇਸ਼ ਟਰੇਨਾਂ
Saturday, Feb 22, 2025 - 10:58 AM (IST)

ਫਿਰੋਜ਼ਪੁਰ (ਕੁਮਾਰ) : ਕੁੰਭ ਮੇਲੇ ਦੇ ਮੱਦੇਨਜ਼ਰ ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਵੀਜ਼ਨ ਵੱਲੋਂ ਵਿਸ਼ੇਸ਼ ਰੇਲਗੱਡੀਆਂ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ 22 ਫਰਵਰੀ ਨੂੰ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ਤੋਂ 23 ਫਰਵਰੀ ਨੂੰ ਚੱਲਣਗੀਆਂ।
ਹੁਣ ਤੱਕ ਕੁੰਭ ਵਿਸ਼ੇਸ਼ ਰੇਲਗੱਡੀਆਂ ਰਾਹੀਂ ਕਰੀਬ 8100 ਯਾਤਰੀਆਂ ਨੇ ਯਾਤਰਾ ਕੀਤੀ ਹੈ, ਜਿਨ੍ਹਾਂ ’ਚ ਫਿਰੋਜ਼ਪੁਰ ਛਾਉਣੀ ਤੋਂ ਕਰੀਬ 200, ਅੰਮ੍ਰਿਤਸਰ ਤੋਂ 2800 ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ 5100 ਯਾਤਰੀ ਸ਼ਾਮਲ ਹਨ।