ਪੁੱਤ ਦੇ ਨਾਂ ਕਰਵਾਈ ਜ਼ਮੀਨ ਵਾਪਸ ਮੰਗੀ ਤਾਂ ਪਤਨੀ ਨਾਲ ਮਿਲ ਕੇ ਕਰ ਦਿੱਤਾ ਪਿਓ ਦਾ ਕਤਲ

05/21/2022 6:27:48 PM

ਬੁਢਲਾਡਾ (ਬਾਂਸਲ) : ਨੇੜਲੇ ਪਿੰਡ ਦੌਦੜਾ ਵਿਖੇ ਜ਼ਮੀਨੀ ਝਗੜੇ ਦੇ ਚੱਲਦਿਆਂ ਪੁੱਤਰ ਤੇ ਨੂੰਹ ਵਲੋਂ ਸਾਥੀਆਂ ਨਾਲ ਮਿਲ ਕੇ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਾਣਜੇ ਗੁਰਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੰਮੇ ਕਲਾਂ ਦੇ ਬਿਆਨਾਂ ਅਨੁਸਾਰ ਉਸਦੇ ਮਾਮੇ ਪ੍ਰੀਤਮ ਸਿੰਘ (75) ਪੁੱਤਰ ਰਘਵੀਰ ਸਿੰਘ ਦਾ ਕਤਲ ਉਸਦੇ ਪੁੱਤਰ ਲਾਭ ਸਿੰਘ, ਨੂੰਹ ਹਰਦੀਪ ਕੌਰ ਅਤੇ ਰਿਸ਼ਤੇਦਾਰ ਦਰਸ਼ਨ ਸਿੰਘ ਅਤੇ ਦਰਸ਼ਨ ਦੇ ਪੁੱਤਰ ਨਿਰਮਲ ਸਿੰਘ ਵਾਸੀ ਘੁੰਮਣ ਕਲਾਂ ਨੇ ਆਪਸੀ ਰੰਜਿਸ਼ ਕਾਰਨ ਤੇਜ਼ ਹਥਿਆਰ ਕਸੋਲੀ ਨਾਲ ਵਾਰ ਕਰਕੇ ਕੀਤਾ ਹੈ। ਮ੍ਰਿਤਕ ਦੀ ਲੜਕੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਪਿਛਲੇ ਸਮੇਂ ਦੌਰਾਨ ਆਪਣੀ ਜ਼ਮੀਨ ਲਾਭ ਸਿੰਘ ਦੇ ਨਾਂ ਕਰਵਾ ਦਿੱਤੀ ਸੀ। ਉਸ ਤੋਂ ਬਾਅਦ ਲਾਭ ਸਿੰਘ ਉਸਦੀ ਸਾਂਭ ਸੰਭਾਲ ਅਤੇ ਰੋਟੀ ਪਾਣੀ ਨਹੀਂ ਕਰਦਾ ਸੀ ਜਿਸ ਕਾਰਨ ਉਸਨੇ ਐੱਸ.ਡੀ.ਐਮ. ਅਦਾਲਤ ਵਿਚ ਜ਼ਮੀਨ ਵਾਪਸ ਲੈਣ ਲਈ ਦਰਖਾਸਤ ਦਿੱਤੀ ਹੋਈ ਸੀ। ਇਸ ਤੋਂ ਲਾਭ ਸਿੰਘ ਅਤੇ ਉਸਦੇ ਪਰਿਵਾਰਿ ਮੈਂਬਰ ਨਾਰਾਜ਼ ਚੱਲ ਰਹੇ ਸਨ। ਇਸੇ ਦੇ ਚੱਲਦੇ ਉਕਤ ਲੋਕਾਂ ਨੇ ਪ੍ਰੀਤਮ ਸਿੰਘ ਦਾ ਕਤਲ ਕੀਤਾ ਹੈ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਦੋ ਖਤਰਨਾਕ ਗੈਂਗਸਟਰ ਹਥਿਆਰਾਂ ਸਮੇਤ ਕਾਬੂ, ਦਿਲਪ੍ਰੀਤ ਬਾਬਾ ਨਾਲ ਜੁੜੇ ਤਾਰ

ਇਸ ਮੌਕੇ ਥਾਣਾ ਸਦਰ ਦੇ ਪੁਲਸ ਮੁੱਖੀ ਐੱਸ.ਐੱਚ.ਓ. ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰੀਤਮ ਸਿੰਘ ਦੇ ਭਾਣਜੇ ਗੁਰਵਿੰਦਰ ਸਿੰਘ ਦੇ ਬਿਆਨਾਂ ’ਤੇ ਪੁੱਤਰ ਲਾਭ ਸਿੰਘ, ਨੂੰਹ ਹਰਦੀਪ ਕੌਰ ਤੋਂ ਇਲਾਵਾ ਦਰਸ਼ਨ ਸਿੰਘ ਅਤੇ ਨਿਰਮਲ ਸਿੰਘ ਵਾਸੀ ਘੁੰਮਣ ਕਲਾਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਉਪਰੰਤ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸੜਕ ’ਤੇ ਕਾਲ ਬਣ ਕੇ ਆਏ ਪਸ਼ੂ ਕਾਰਣ ਵਾਪਰਿਆ ਹਾਦਸਾ, ਵੀਡੀਓ ’ਚ ਦੇਖੋ ਦਿਲ ਕੰਬਾਉਣ ਵਾਲੀ ਘਟਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News