ਅੰਮ੍ਰਿਤਧਾਰੀ ਮਾਂ-ਪੁੱਤ ਨੂੰ ਰਸਤੇ ''ਚ ਘੇਰ ਬੇਰਹਿਮੀ ਨਾਲ ਕੀਤੀ ਕੁੱਟਮਾਰ, ਪਾੜੇ ਕੱਪੜੇ
Thursday, Aug 27, 2020 - 10:17 AM (IST)
ਨਕੋਦਰ (ਪਾਲੀ)— ਅੰਮ੍ਰਿਤਧਾਰੀ ਮਾਂ-ਪੁੱਤ ਨਾਲ ਕੁੱਟਮਾਰ ਕਰਕੇ ਕੱਪੜੇ ਪਾੜਨ ਅਤੇ ਸਿਰੀ ਸਾਹਿਬ ਉਤਾਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਸਦਰ ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪਿੰਡ ਖਾਨਪੁਰ ਢੱਡਾ ਦੇ 4 ਵਿਅਕਤੀਆਂ ਅਤੇ 2 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਬੇਰਹਿਮੀ ਨਾਲ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼
ਸਦਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਅਮਰੀਕ ਸਿੰਘ ਵਾਸੀ ਪਿੰਡ ਖਾਨਪੁਰ ਢੱਡਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਕੁਲਵਿੰਦਰ ਕੌਰ ਨਾਲ ਬੀਤੀ 25 ਅਗਸਤ ਨੂੰ ਸਵੇਰੇ ਕਰੀਬ 6 ਵਜੇ ਮੋਟਰਸਾਈਕਲ 'ਤੇ ਰੋਜ਼ਾਨਾ ਦੀ ਤਰ੍ਹਾਂ ਖੂਹ 'ਤੇ ਪਸ਼ੂਆਂ ਦੀਆਂ ਧਾਰਾਂ ਕੱਢਣ ਗਿਆ ਸੀ, ਜਿੱਥੇ ਇੰਦਰਜੀਤ ਉਰਫ ਸਾਧੂ, ਸੋਨੂੰ, ਬਲਜਿੰਦਰ ਉਰਫ ਭੱਟੀ, ਕਾਕਾ ਸਮੇਤ 2 ਹੋਰ ਅਣਪਛਾਤੇ ਵਿਅਕਤੀ ਖੜ੍ਹੇ ਸਨ, ਜਿਨ੍ਹਾਂ ਦੇ ਹੱਥਾਂ ਵਿਚ ਡਾਂਗਾਂ-ਸੋਟੇ ਫੜੇ ਹੋਏ ਸਨ।
ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ
ਉਨ੍ਹਾਂ ਦੱਸਿਆ ਕਿ ਇੰਦਰਜੀਤ ਨੇ ਮੇਰੀ ਮਾਤਾ ਦੀ ਚੁੰਨੀ ਲਾਹ ਦਿੱਤੀ ਅਤੇ ਮੂੰਹ 'ਤੇ ਚਪੇੜਾਂ ਮਾਰੀਆਂ, ਜਦੋਂ ਮੈਂ ਰੋਕਿਆ ਤਾਂ ਉਨ੍ਹਾਂ ਸਾਰਿਆਂ ਨੇ ਮੈਨੂੰ ਘੇਰ ਲਿਆ ਅਤੇ ਫਿਰ ਸਾਡੀ ਦੋਹਾਂ ਦੀ ਕੁੱਟਮਾਰ ਕੀਤੀ। ਬੇਇੱਜ਼ਤੀ ਕਰਨ ਦੀ ਨੀਅਤ ਨਾਲ ਮੇਰੀ ਮਾਤਾ ਦੇ ਕੱਪੜੇ ਪਾੜ ਦਿੱਤੇ। ਮੈਂ ਅਤੇ ਮੇਰੀ ਮਾਤਾ ਦੋਵੇਂ ਅੰਮ੍ਰਿਤਧਾਰੀ ਹਾਂ ਅਤੇ ਉਕਤ ਵਿਅਕਤੀਆਂ ਨੇ ਸਾਡੇ ਪਾਏ ਹੋਏ ਸਿਰੀ ਸਾਹਿਬ ਵੀ ਉਤਾਰ ਦਿੱਤੇ ਅਤੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਕਤ ਵਿਅਕਤੀ ਸਾਨੂੰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।