ਪੰਜਾਬ ''ਚ ਰਿਸ਼ਤੇ ਸ਼ਰਮਸਾਰ! ਪੁੱਤਰ ਨੇ ਪਤਨੀ ਨਾਲ ਮਿਲ ਕਰ ''ਤਾ ਪਿਓ ਦਾ ਕਤਲ, ਵਜ੍ਹਾ ਕਰੇਗੀ ਹੈਰਾਨ
Sunday, Jun 29, 2025 - 06:52 PM (IST)
 
            
            ਮੰਜੀ ਸਾਹਿਬ ਕੋਟਾਂ (ਧੀਰਾ)-ਪੰਜਾਬ ਵਿਚੋਂ ਰਿਸ਼ਤੇ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪੁੱਤਰ ਨੇ ਆਪਣੀ ਪਤਨੀ ਨਾਲ ਮਿਲ ਕੇ ਪਿਓ ਦਾ ਹੀ ਕਤਲ ਕਰ ਦਿੱਤਾ। ਪੁਲਸ ਚੌਕੀ ਕੋਟ ਤੇ ਥਾਣਾ ਸਦਰ ਖੰਨਾ ਅਧੀਨ ਆਉਂਦੇ ਪਿੰਡ ਜਟਾਣਾ ਵਿਖੇ 70 ਸਾਲਾ ਬਜ਼ੁਰਗ ਦੇ ਕਤਲ ਦਾ ਮਾਮਲਾ ਪੁਲਸ ਨੇ ਸੁਲਝਾ ਲਿਆ ਹੈ। ਉਸ ਦਾ ਕਤਲ ਉਸ ਦੇ ਪੁੱਤਰ ਅਤੇ ਨੂੰਹ ਨੇ ਹੀ ਕੀਤਾ ਹੈ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
ਐੱਸ. ਐੱਚ. ਓ. ਸੁਖਵਿੰਦਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਬਲਵੀਰ ਸਿੰਘ ਆਪਣੀ ਪਤਨੀ ਮਨਜੀਤ ਕੌਰ, ਲੜਕੇ ਜੁਗਰਾਜ ਸਿੰਘ ਉਰਫ਼ ਰਾਜੂ ਅਤੇ ਨੂੰਹ ਰੇਨੂੰ ਰਾਣੀ ਨਾਲ ਰਹਿੰਦਾ ਸੀ। ਰੇਨੂੰ ਦੀ ਮੰਗ ਸੀ ਕਿ ਉਸ ਦਾ ਸਹੁਰਾ ਬਲਵੀਰ ਸਿੰਘ ਆਪਣਾ ਰਿਹਾਇਸ਼ੀ ਮਕਾਨ, ਜੋ ਪਿੰਡ ਜਟਾਣਾ ਵਿਚ ਹੈ, ਉਸ ਦੇ ਨਾਂ ਕਰਵਾ ਦੇਵੇ। ਜੁਗਰਾਜ ਸਿੰਘ ਸ਼ਰਾਬ ਪੀਣ ਅਤੇ ਨਸ਼ੇ ਕਰਨ ਦਾ ਆਦੀ ਹੈ ਅਤੇ ਕੋਈ ਕੰਮ ਨਹੀਂ ਕਰਦਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ ਫਸਿਆ, ਮਚਿਆ ਚੀਕ-ਚਿਹਾੜਾ
ਬਲਵੀਰ ਨੂੰ ਡਰ ਸੀ ਕਿ ਇਹ ਦੋਵੇਂ ਉਸ ਦਾ ਮਕਾਨ ਵੇਚ ਦੇਣਗੇ, ਜਿਸ ਕਰਕੇ ਉਹ ਮਕਾਨ ਆਪਣੀ ਨੂੰਹ ਦੇ ਨਾਂ ਨਹੀਂ ਕਰ ਰਿਹਾ ਸੀ। ਇਸ ਕਾਰਨ ਨੂੰਹ-ਪੁੱਤ ਨੇ ਸੁੱਤੇ ਪਏ ਬਲਵੀਰ ਸਿੰਘ ’ਤੇ ਕੁਹਾੜੀ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            