ਕਲਯੁੱਗੀ ਪੁੱਤ ਦਾ ਕਾਰਾ: ਜ਼ਮੀਨ ਖਾਤਿਰ ਮਾਂ ਨੂੰ ਦਿੱਤੀ ਦਰਦਨਾਕ ਮੌਤ

Thursday, Oct 20, 2022 - 01:13 AM (IST)

ਕਲਯੁੱਗੀ ਪੁੱਤ ਦਾ ਕਾਰਾ: ਜ਼ਮੀਨ ਖਾਤਿਰ ਮਾਂ ਨੂੰ ਦਿੱਤੀ ਦਰਦਨਾਕ ਮੌਤ

ਨਾਭਾ (ਭੂਪਾ, ਖੁਰਾਣਾ, ਜਗਨਾਰ) : ਜ਼ਮੀਨ ਦੇ ਛੋਟੇ ਜਿਹੇ ਟੁਕੜੇ ਦੇ ਲਾਲਚ ’ਚ ਇਕ ਕਲਯੁੱਗੀ ਪੁੱਤ ਨੇ ਆਪਣੀ ਮਾਂ ਨੂੰ ਮਾਰ ਕੇ ਘਰ ’ਚ ਦੱਬ ਦਿੱਤਾ। ਮਾਮਲਾ ਪਿੰਡ ਫੈਜ਼ਗੜ੍ਹ ਦਾ ਹੈ, ਜਿਥੇ ਅੱਜ ਦੇਰ ਸ਼ਾਮ ਨਾਭਾ ਸਦਰ ਪੁਲਸ ਦੀ ਮੁੱਖ ਮਹਿਲਾ ਇੰਚਾਰਜ ਪ੍ਰਿਯਾਂਸ਼ੂ ਸਿੰਘ ਦੀ ਪੁਲਸ ਟੀਮ ਨੇ ਮਾਮਲੇ ਦੇ ਕਥਿਤ ਦੋਸ਼ੀ ਨੂੰ ਨਾਲ ਲੈ ਕੇ ਦਬਿਸ਼ ਕੀਤੀ। ਇਸ ਦੌਰਾਨ ਕਥਿਤ ਦੋਸ਼ੀ ਨੇ ਉਸ ਥਾਂ ਤੋਂ ਆਪਣੀ ਮਾਂ ਦੀ ਲਾਸ਼ ਜ਼ਮੀਨ ਹੇਠੋਂ ਬਰਾਮਦ ਕਰਵਾਈ, ਜਿਥੇ ਉਸ ਨੇ ਉਸ ਨੂੰ ਮਾਰ ਕੇ ਦੱਬਿਆ ਹੋਇਆ ਸੀ।

ਇਹ ਵੀ ਪੜ੍ਹੋ : ਵਿਦੇਸ਼ ਨਾ ਜਾਣ ਤੋਂ ਦੁਖੀ ਹੋ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਨੌਜਵਾਨ ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਪਿੰਡ ਫੈਜ਼ਗੜ੍ਹ ਦੇ ਇਕ ਵਿਅਕਤੀ ਨੇ ਦੂਜਾ ਵਿਆਹ ਕੀਤਾ ਸੀ। ਉਸ ਦੇ ਪਹਿਲੇ ਵਿਆਹ ਤੋਂ ਇਕ ਬੱਚਾ ਸੀ, ਜੋ ਕਿ ਅਬਨਾਰਮਲ ਦੱਸਿਆ ਜਾਂਦਾ ਹੈ। ਮਰਨ ਤੋਂ ਪਹਿਲਾਂ ਪਿਓ ਨੇ ਆਪਣੀ 2 ਕਿੱਲੇ ਜ਼ਮੀਨ ਪਤਨੀ ਦੇ ਨਾਂ ਕਰ ਦਿੱਤੀ, ਜਿਸ ਤੋਂ ਨਾਰਾਜ਼ ਹੋ ਕੇ ਮੁੰਡੇ ਨੇ ਆਪਣੀ ਹੀ ਮਾਂ ਨੂੰ ਮਾਰ ਕੇ ਘਰ ’ਚ ਦੱਬ ਦਿੱਤਾ। ਕੁਝ ਦਿਨਾਂ ਬਾਅਦ ਇਹ ਕਥਿਤ ਦੋਸ਼ੀ ਆਪ ਹੀ ਆਪਣੀ ਮਾਂ ਦੇ ਕਤਲ ਬਾਰੇ ਦੱਸਣ ਲੱਗਾ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ: ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ, ਭਾਰਤੀਆਂ ਨੂੰ ਤੁਰੰਤ ਯੂਕ੍ਰੇਨ ਛੱਡਣ ਦੇ ਨਿਰਦੇਸ਼

ਨਾਭਾ ਸਦਰ ਥਾਣਾ ਦੀ ਮਹਿਲਾ ਇੰਚਾਰਜ ਪ੍ਰਿਯਾਂਸ਼ੂ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਮਾਮਲੇ ਦੀ ਪੜਤਾਲ ਕੀਤੀ। ਖ਼ਬਰ ਲਿਖੇ ਜਾਣ ਤੱਕ ਪੁਲਸ ਪਾਰਟੀ ਦਸਤਾਵੇਜ਼ੀ ਕਾਰਵਾਈ ਲਈ ਰੁੱਝੀ ਹੋਈ ਸੀ, ਜਿਸ ਕਾਰਨ ਥਾਣਾ ਇੰਚਾਰਜ ਪ੍ਰਿਯਾਂਸ਼ੂ ਸਿੰਘ ਨੇ ਫੋਨ ਨਹੀਂ ਚੁੱਕਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News