ਮਾਂ ਵੱਲੋਂ ਚਿੱਟਾ ਖਰੀਦਣ ਲਈ ਪੈਸੇ ਨਾ ਦੇਣ ’ਤੇ ਪੁੱਤ ਨੇ ਲਿਆ ਫਾਹਾ

Wednesday, Aug 25, 2021 - 11:29 AM (IST)

ਮਾਂ ਵੱਲੋਂ ਚਿੱਟਾ ਖਰੀਦਣ ਲਈ ਪੈਸੇ ਨਾ ਦੇਣ ’ਤੇ ਪੁੱਤ ਨੇ ਲਿਆ ਫਾਹਾ

ਲੁਧਿਆਣਾ (ਰਿਸ਼ੀ) : ਮਾਂ ਵੱਲੋਂ ਚਿੱਟਾ ਖਰੀਦਣ ਲਈ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਮੰਗਲਵਾਰ ਸਵੇਰੇ ਘਰ ’ਚ ਬਾਥਰੂਮ ’ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਡਵੀਜ਼ਨ ਨੰ. 6 ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪਿਤਾ ਸਤਪਾਲ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਰਜਿੰਦਰ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਦੀਪਕ ਕੁਮਾਰ (21) ਨਿਵਾਸੀ ਪ੍ਰਭਾਤ ਨਗਰ, ਢੋਲੇਵਾਲ ਦੇ ਰੂਪ ’ਚ ਹੋਈ ਹੈ।

ਇਹ ਵੀ ਪੜ੍ਹੋ : ਜੇਲ੍ਹ ’ਚ ਵਾਰ-ਵਾਰ ਹਮਲਾ ਹੋਣ ਕਾਰਨ ਪੁਨੀਤ ਨੇ ਪਾਲੀ ਸੀ ਡਿਪਟੀ ਨਾਲ ਰੰਜਿਸ਼

ਪੁਲਸ ਨੂੰ ਦਿੱਤੇ ਬਿਆਨ ’ਚ ਪਿਤਾ ਨੇ ਦੱਸਿਆ ਕਿ ਉਹ ਇਕ ਫੈਕਟਰੀ ਵਿਚ ਬਤੌਰ ਡਰਾਈਵਰ ਨੌਕਰੀ ਕਰਦਾ ਹੈ ਅਤੇ ਉਸ ਦੀਆਂ ਦੋ ਬੇਟੀਆਂ ਇਕ ਬੇਟਾ ਸੀ। ਬੇਟਾ ਦੀਪਕ ਲਗਭਗ ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਅਤੇ ਆਟੋ ਚਲਾਉਂਦਾ ਸੀ। ਮੰਗਲਵਾਰ ਸਵੇਰੇ ਆਪਣੀ ਮਾਂ ਤੋਂ ਨਸ਼ਾ ਖਰੀਦਣ ਲਈ ਪੈਸੇ ਮੰਗਣ ਲੱਗ ਪਿਆ। ਇਨਕਾਰ ਕਰਨ ’ਤੇ ਝਗੜਾ ਕੀਤਾ ਅਤੇ ਫਿਰ ਬਾਥਰੂਮ ਵਿਚ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਸ਼੍ਰੋਅਦ ਦਾ ਹਮਲਾ, ਪੰਜਾਬ ਕਾਂਗਰਸ ਭਵਨ ਬਣਿਆ ਪਾਕਿਸਤਾਨ ਦੀ ਆਈ. ਐੱਸ. ਆਈ. ਦਾ ਉਪ ਦਫ਼ਤਰ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News