ਪੁੱਤ-ਨੂੰਹ ਨੇ ਮਾਂ ਨੂੰ ਘਰੋਂ ਕੱਢਿਆ, ਘਰ ''ਤੇ ਕੀਤਾ ਕਬਜ਼ਾ
Tuesday, Jun 25, 2019 - 04:27 PM (IST)

ਅਬੋਹਰ (ਸੁਨੀਲ) : ਪੁੱਤ ਵਲੋਂ ਪਤਨੀ ਨਾਲ ਮਿਲ ਕੇ ਬਜ਼ੁਰਗ ਮਾਂ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਈਨ ਪਾਰ ਖੇਤਰ ਠਾਕਰ ਆਬਾਦੀ ਗਲੀ ਨੰ. 10 ਵਾਸੀ ਜਾਨਕੀ ਦੇਵੀ ਵਿਧਵਾ ਨੱਥੂ ਰਾਮ ਨੇ ਪੁਲਸ ਉਪ ਕਪਤਾਨ ਅਬੋਹਰ ਨੂੰ ਇਕ ਪ੍ਰਾਰਥਨਾ ਪੱਤਰ ਲਿਖ ਕੇ ਇਹ ਮੰਗ ਕੀਤੀ ਹੈ ਕਿ ਉਸਦੇ ਵਿਚਲੇ ਵਾਲੇ ਪੁੱਤਰ ਮੋਹਨ ਲਾਲ ਤੇ ਉਸਦੀ ਪਤਨੀ ਅੰਜਲੀ ਨੇ ਉਸਨੂੰ ਉਸਦੇ ਹੀ ਘਰ 'ਚੋਂ ਕੱਢ ਕੇ ਘਰ 'ਤੇ ਕਬਜ਼ਾ ਕਰ ਲਿਆ ਹੈ।
ਜਾਨਕੀ ਦੇਵੀ ਨੇ ਦੱਸਿਆ ਕਿ ਉਸਦੇ ਪੁੱਤਰ ਤੇ ਨੂੰਹ ਉਸ ਨੂੰ ਕੋਈ ਖਰਚਾ ਨਹੀਂ ਦੇ ਰਹੇ ਬਲਕਿ ਮਾਰਕੁੱਟ ਕੇ ਘਰੋਂ ਕੱਢ ਦਿੱਤਾ ਹੈ। ਹੁਣ ਉਹ ਆਪਣੇ ਛੋਟੇ ਪੁੱਤਰ ਕੋਲ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹੈ। ਜਾਨਕੀ ਦੇਵੀ ਨੇ ਆਪਣੇ ਪੁੱਤਰ ਤੇ ਨੂੰਹ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।