ਜਲੰਧਰ ਸ਼ਹਿਰ ਦੀ ਵਾਰਡਬੰਦੀ ’ਤੇ ਚੱਲ ਰਿਹੈ ਹੋਮਵਰਕ, ਬਦਲ ਸਕਦੇ ਨੇ ਕੁਝ ਵਾਰਡ ਤੇ ਰਿਜ਼ਰਵੇਸ਼ਨ ਸਟੇਟਸ

Wednesday, Aug 09, 2023 - 02:33 PM (IST)

ਜਲੰਧਰ ਸ਼ਹਿਰ ਦੀ ਵਾਰਡਬੰਦੀ ’ਤੇ ਚੱਲ ਰਿਹੈ ਹੋਮਵਰਕ, ਬਦਲ ਸਕਦੇ ਨੇ ਕੁਝ ਵਾਰਡ ਤੇ ਰਿਜ਼ਰਵੇਸ਼ਨ ਸਟੇਟਸ

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੀਆਂ ਚੋਣਾਂ ਵਿਚ ਦੇਰੀ ਹੁੰਦੀ ਦਿਸ ਰਹੀ ਹੈ ਕਿਉਂਕਿ ਅਜੇ ਤਕ ਵਾਰਡਬੰਦੀ ਨੂੰ ਹੀ ਫਾਈਨਲ ਨਹੀਂ ਕੀਤਾ ਜਾ ਸਕਿਆ। ਵਾਰਡਬੰਦੀ ਲਈ ਪਾਪੂਲੇਸ਼ਨ ਸਰਵੇ ਲਗਭਗ ਇਕ ਸਾਲ ਪਹਿਲਾਂ ਹੋ ਚੁੱਕਾ ਹੈ। ਵਾਰਡਬੰਦੀ ਦੇ ਡਰਾਫਟ ਨੋਟੀਫਿਕੇਸ਼ਨ ’ਤੇ ਇਤਰਾਜ਼ ਮੰਗਣ ਦੀ ਪ੍ਰਕਿਰਿਆ ਪੂਰੀ ਹੋਇਆਂ ਵੀ ਕਈ ਹਫ਼ਤੇ ਬੀਤ ਚੁੱਕੇ ਹਨ। ਇਨ੍ਹੀਂ ਦਿਨੀਂ ਨਗਰ ਨਿਗਮ ਦੇ ਅਧਿਕਾਰੀ ਮੇਅਰ ਹਾਊਸ ਮਾਡਲ ਟਾਊਨ ਵਿਚ ਬੈਠ ਕੇ ਵਾਰਡਬੰਦੀ ’ਤੇ ਹੋਮਵਰਕ ਕਰ ਰਹੇ ਹਨ।

ਕਿਹਾ ਜਾ ਰਿਹਾ ਹੈ ਕਿ ਵਾਰਡਬੰਦੀ ਦੇ ਡਰਾਫਟ ’ਤੇ ਜੋ ਇਤਰਾਜ਼ ਪਾਸ ਹੋਏ ਹਨ, ਉਨ੍ਹਾਂ ਦੇ ਹਿਸਾਬ ਨਾਲ ਰਿਪੋਰਟ ਆਦਿ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਉਸ ਨੂੰ ਸਰਕਾਰ ਕੋਲ ਭੇਜਿਆ ਜਾ ਸਕੇ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵਾਰਡਬੰਦੀ ਨੂੰ ਲੈ ਕੇ ਜਿਹੜੀ ਪਟੀਸ਼ਨ ਦਾਇਰ ਹੋਈ ਹੈ, ਉਸ ਦਾ ਜਵਾਬ ਵੀ ਤਿਆਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ- 'ਪੰਜਾਬ ਬੰਦ' ਦੀ ਕਾਲ ਨੂੰ ਜਲੰਧਰ 'ਚ ਮਿਲਿਆ ਭਰਵਾਂ ਹੁੰਗਾਰਾ, ਬਾਜ਼ਾਰ ਮੁਕੰਮਲ ਤੌਰ 'ਤੇ ਬੰਦ

ਇਸੇ ਵਿਚਕਾਰ ਮੰਨਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਦੀ ਇੱਛਾ ਮੁਤਾਬਕ ਵਾਰਡਬੰਦੀ ਵਿਚ ਕੋਈ ਤਬਦੀਲੀ ਵੀ ਕਰ ਰਹੇ ਹਨ। ਅਜਿਹੇ ਵਿਚ ਕੁਝ ਵਾਰਡਾਂ ਦੀਆਂ ਹੱਦਾਂ ਵਿਚ ਜਿੱਥੇ ਤਬਦੀਲੀ ਸੰਭਾਵਿਤ ਹੈ, ਉਥੇ ਹੀ ਕੁਝ ਵਾਰਡਾਂ ਦਾ ਰਿਜ਼ਰਵੇਸ਼ਨ ਸਟੇਟਸ ਬਦਲਿਆ ਜਾ ਸਕਦਾ ਹੈ। ਉਂਝ ਵਾਰਡਬੰਦੀ ਵਿਚ ਜ਼ਿਆਦਾ ਫੇਰਬਦਲ ਦੀਆਂ ਸੰਭਾਵਨਾਵਾਂ ਨਹੀਂ ਦਿਸ ਰਹੀਆਂ।

ਇਹ ਵੀ ਪੜ੍ਹੋ- ਜਲੰਧਰ: ਗੁਰੂ ਨਾਨਕ ਮਿਸ਼ਨ ਚੌਂਕ 'ਚ ਭਿੜੇ ਭਿਖਾਰੀ, ਦਿਵਿਆਂਗ ਭਿਖਾਰੀ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News