ਜਲੰਧਰ-ਪਠਾਨਕੋਟ ਹਾਈਵੇਅ ''ਤੇ ਦਰਦਨਾਕ ਹਾਦਸਾ: ਟਿੱਪਰ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਹੋਈ ਮੌਤ
Friday, Mar 20, 2026 - 09:45 AM (IST)
ਭੋਗਪੁਰ (ਸੋਨੂੰ, ਸੂਰੀ) - ਜਲੰਧਰ-ਪਠਾਨਕੋਟ ਰੋਡ 'ਤੇ ਪਚਰੰਗਾ ਪੈਟਰੋਲ ਪੰਪ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਪਿੰਡ ਪਚਰੰਗਾ ਨੇੜੇ ਇਕ ਮੋਟਰਸਾਈਕਲ ਦੇ ਅੱਗੇ ਜਾ ਰਹੇ ਟਿੱਪਰ ਨਾਲ ਟਕਰਾਉਣ ਕਾਰਣ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਮੌਤ ਅਤੇ ਮੋਟਰਸਾਈਕਲ ਪਿਛੇ ਬੈਠੇ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ।
ਇਹ ਵੀ ਪੜ੍ਹੋ - ਬੁਰੀ ਖ਼ਬਰ : ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਹੋਇਆ ਦੇਹਾਂਤ
ਹਾਦਸੇ ਵੱਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਹੰਮਦ ਕਸੀਮ ਪੁੱਤਰ ਕਲੀਮੂ ਦੀਨ ਵਾਸੀ ਉੜਮੁੜ ਥਾਣਾ ਟਾਂਡਾ ਹੁਸ਼ਿਆਰਪੁਰ ਆਪਣੇ ਪਲਸਰ ਮੋਟਰਸਾਈਕਲ ਨੰਬਰ ਪੀ. ਬੀ. 07 ਸੀ. ਜੀ. 6822 ਤੇ ਸਵਾਰ ਹੋ ਕੇ ਦੁਪਹਿਰ 1 ਵਜੇ ਕਰੀਬ ਜਲੰਧਰ ਤੋਂ ਟਾਂਡਾ ਵੱਲ ਜਾ ਰਹੇ ਸਨ। ਜਦੋਂ ਇਹ ਮੋਟਰਸਾਈਕਲ ਸਵਾਰ ਪਚਰੰਗਾ ਤੋਂ ਥੋੜਾ ਅੱਗੇ ਗਏ ਤਾਂ ਜਲੰਧਰ-ਜੰਮੂ ਨੈਸ਼ਨਲ ਹਾਈਵੇ ’ਤੇ ਅੱਗੇ ਜਾ ਰਹੇ ਇਕ ਟਿੱਪਰ, ਜਿਸ ਨੂੰ ਮਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸਦਾਰੀਆਂ ਥਾਣਾ ਹਾਜੀਪੁਰ ਜ਼ਿਲਾ ਹੁਸ਼ਿਆਰਪੁਰ ਚਲਾ ਰਿਹਾ ਸੀ, ਨਾਲ ਪਿਛੋਂ ਜਾ ਟਕਰਾਏ। ਟੱਕਰ ਦੌਰਾਨ ਜ਼ੋਰਦਾਰ ਆਵਾਜ਼ ਆਉਣ ਕਾਰਣ ਟਿੱਪਰ ਚਾਲਕ ਨੇ ਟਿੱਪਰ ਰੋਕ ਲਿਆ।
ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ
ਇਸ ਟੱਕਰ ਕਾਰਨ ਮੋਟਰਸਾਈਕਲ ਚਾਲਕ ਮੁਹੰਮਦ ਕਸੀਮ (25) ਪੁਤਰ ਕਲੀਮੂ ਦੀਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਪਿਛੇ ਬੈਠਾ ਲੜਕਾ ਸ਼ਹੀਨ ਪੁੱਤਰ ਕਲੀਮੂ ਦੀਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਕਿਸੇ ਰਾਹਗੀਰ ਵੱਲੋਂ ਹਾਦਸੇ ਦੀ ਸੂਚਨਾ ਦਿਤੇ ਜਾਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਗੱਡੀ ਦੇ ਟੀਮ ਇੰਚਾਰਜ ਥਾਣੇਦਾਰ ਰਣਧੀਰ ਸਿੰਘ ਸਾਥੀ ਕਰਮਚਾਰੀਆਂ ਅਰਸ਼ਦੀਪ ਸਿੰਘ ਅਤੇ ਜਗਮੀਤ ਸਿੰਘ ਨਾਲ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਜ਼ਖਮੀ ਸ਼ਾਹੀਨ ਨੂੰ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਹਾਦਸੇ ਦੀ ਸੂਚਨਾ ਪੁਲਸ ਚੌਕੀ ਲਾਹਦੜਾਂ ਨੂੰ ਗਈ ਤੇ ਪੁਲਸ ਵੱਲੋਂ ਮੌਕੇ ’ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
