ਸੋਸ਼ਲ ਮੀਡੀਆ ਨੇ ਮਾਸੂਮ ਅਨਿਲ ਨੂੰ ਮਿਲਾਇਆ ਆਪਣਿਆ ਨਾਲ

08/20/2019 2:44:54 PM

ਹੁਸ਼ਿਆਰਪੁਰ (ਅਮਰਿੰਦਰ) : ਥਾਣਾ ਬੁੱਲੋਵਾਲ ਦੀ ਪੁਲਸ ਨੇ ਸੋਮਵਾਰ ਦੇਰ ਸ਼ਾਮ ਹੁਸ਼ਿਆਰਪੁਰ ਤੋਂ ਭਟਕ ਕੇ ਨਸਰਾਲਾ ਪਹੁੰਚੇ ਮਾਸੂਮ ਬੱਚੇ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਬੁੱਲੋਵਾਲ 'ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਸੁਲੱਖਣ ਸਿੰਘ ਸੰਧੂ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਨਸਰਾਲਾ ਰੇਲਵੇ ਸਟੇਸ਼ਨ 'ਤੇ ਇਕ ਮਾਸੂਮ ਬੱਚੇ ਨੂੰ ਘੁੰਮਦੇ ਦੇਖਿਆ ਜਦ ਉਸ ਤੋਂ ਪੁੱਛਿਆ ਤਾਂ ਉਹ ਕੁਝ ਨਹੀਂ ਦੱਸ ਰਿਹਾ ਸੀ। ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਜਦ ਬੱਚਾ ਆਪਣੇ ਬਾਰੇ 'ਚ ਕੁਝ ਨਹੀਂ ਦੱਸ ਸਕਿਆ ਤਾਂ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ। ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਸੋਮਵਾਰ ਦੇਰ ਰਾਤ ਮਾਸੂਮ ਨੂੰ ਲੱਭਦੇ ਹੋਏ ਹੁਸ਼ਿਆਰਪੁਰ 'ਚ ਰਹਿਣ ਵਾਲੇ ਨੇਪਾਲੀ ਮੂਲ ਦੇ ਲੋਕ ਪਹੁੰਚ ਗਏ।

ਵੈਰੀਫਿਕੇਸ਼ਨ ਤੋਂ ਬਾਅਦ ਕੀਤਾ ਮਾਸੂਮ ਨੂੰ ਹਵਾਲੇ
ਐੱਸ. ਐੱਚ. ਓ. ਇੰਸਪੈਕਟਰ ਸੁਲੱਖਣ ਸਿੰਘ ਸੰਧੂ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਨੇਪਾਲੀ ਮੂਲ ਦੇ ਕਈ ਲੋਕ ਨਸਰਾਲਾ ਪਹੁੰਚ ਕੇ ਅਨਿਲ ਨੂੰ ਆਪਣਾ ਦੱਸਣ ਲੱਗੇ। ਪੁਛਗਿਛ 'ਚ ਉਨ੍ਹਾਂ ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਅਨਿਲ ਸਾਡੇ ਪਾਸ ਆਇਆ ਸੀ। ਉਹ ਅਚਾਨਕ ਘਰ ਤੋਂ ਗਾਇਬ ਹੋ ਗਿਆ। ਅਸੀਂ ਉਸ ਦੀ ਭਾਲ ਕਰ ਹੀ ਰਹੇ ਸੀ ਕਿ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਪਤਾ ਲੱਗਾ ਕਿ ਅਨਿਲ ਨਸਰਾਲਾ 'ਚ ਪੁਲਸ ਦੀ ਕਸਟਡੀ 'ਚ ਹੈ। ਐੱਸ. ਐੱਚ. ਓ. ਸੁਲੱਖਣ ਸਿੰਘ ਸੰਧੂ ਅਨੁਸਾਰ ਪੁਲਸ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸੋਮਵਾਰ ਦੇ ਰਾਤ ਅਨਿਲ ਨੂੰ ਉਸ ਦੇ ਚਾਚਾ ਅਤੇ ਉਸ ਨਾਲ ਆਏ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ।
 


Anuradha

Content Editor

Related News