ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹੈ ਇਕ ਪੱਤਰ, ਬੈਂਸ ਲਈ ਬਣ ਸਕਦੈ ਵੱਡੀ ਮੁਸੀਬਤ

Tuesday, Nov 17, 2020 - 12:35 AM (IST)

ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਿਹੈ ਇਕ ਪੱਤਰ, ਬੈਂਸ ਲਈ ਬਣ ਸਕਦੈ ਵੱਡੀ ਮੁਸੀਬਤ

ਲੁਧਿਆਣਾ,(ਨਰਿੰਦਰ) : ਸੋਸ਼ਲ ਮੀਡੀਆ 'ਤੇ ਅਕਸਰ ਹੀ ਕੁੱਝ ਅਜਿਹਾ ਦੇਖਣ ਨੂੰ ਮਿਲਦਾ ਹੈ ਜੋ ਕਿ ਕਈ ਵਾਰ ਹੈਰਾਨ ਕਰ ਦਿੰਦਾ ਹੈ। ਇਸੇ ਤਰ੍ਹਾਂ ਦਾ ਹੀ ਇਕ ਪੱਤਰ ਜੋ ਕਿ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਖਿਲਾਫ ਲਿਖਿਆ ਗਿਆ ਹੈ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ                                                                            

 ਇਸ ਪੱਤਰ 'ਚ ਸਿਮਰਜੀਤ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਇਕ ਬੀਬੀ ਵਲੋਂ ਵੱਡੇ ਇਲਜ਼ਾਮ ਲਗਾਏ ਗਏ ਹਨ, ਜੋ ਕਿ ਬੈਂਸ ਲਈ ਵੱਡੀ ਮੁਸੀਬਤ ਬਣ ਸਕਦੇ ਹਨ।

 ਇਹ ਵੀ ਪੜ੍ਹੋ : ਕਾਂਗਰਸੀ ਆਗੂ ਮਨੀਸ਼ ਤਿਵਾੜੀ ਕੋਰੋਨਾ ਵਾਇਰਸ ਤੋਂ ਪੀੜਤ

ਇਸ ਪੱਤਰ 'ਚ ਬੈਂਸ ਖਿਲਾਫ ਵੱਡੇ ਇਲਜ਼ਾਮ ਤੇ ਪ੍ਰਾਪਰਟੀ ਡੀਲਰ ਸੁਖਚੈਨ ਸਿੰਘ, ਬੈਂਸ ਦੇ ਭਰਾ ਕਰਮਜੀਤ ਸਣੇ 3 ਹੋਰਾਂ ਖਿਲਾਫ ਜਾਇਦਾਦ ਮਾਮਲੇ ਸਬੰਧੀ ਦੋਸ਼ ਲਗਾਏ ਗਏ ਹਨ। ਹਾਲਾਂਕਿ ਇਸ ਪੱਤਰ ਬਾਰੇ ਕਿਸੇ ਵੀ ਪੁਲਸ ਅਧਿਕਾਰੀ ਤੇ ਸਿਮਰਜੀਤ ਬੈਂਸ ਵਲੋਂ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।


author

Deepak Kumar

Content Editor

Related News