ਨਾਭਾ ''ਚ ਦਿਨ-ਦਿਹਾੜੇ ਜਨਾਨੀ ਕੋਲੋਂ ਹਜ਼ਾਰਾਂ ਦੀ ਨਕਦੀ ਤੇ ਸੋਨਾ ਖੋਹ ਕੇ ਲੁਟੇਰਾ ਫ਼ਰਾਰ

Wednesday, Jun 16, 2021 - 04:21 PM (IST)

ਨਾਭਾ ''ਚ ਦਿਨ-ਦਿਹਾੜੇ ਜਨਾਨੀ ਕੋਲੋਂ ਹਜ਼ਾਰਾਂ ਦੀ ਨਕਦੀ ਤੇ ਸੋਨਾ ਖੋਹ ਕੇ ਲੁਟੇਰਾ ਫ਼ਰਾਰ

ਨਾਭਾ (ਜੈਨ) : ਰਿਆਸਤੀ ਸ਼ਹਿਰ ਵਿਚ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਇੱਥੇ ਦਿਨ-ਦਿਹਾੜੇ ਇਕ ਮੋਟਰਸਾਈਕਲ ਸਵਾਰ ਲੁਟੇਰਾ ਇਕ ਜਨਾਨੀ ਤੋਂ ਨਕਦੀ, ਸੋਨੇ ਦੀ ਚੇਨ ਤੇ ਪਰਸ ਖੋਹ ਕੇ ਫ਼ਰਾਰ ਹੋ ਗਿਆ। ਸਥਾਨਕ ਜੈਮਲ ਸਿੰਘ ਕਾਲੋਨੀ ਦੀ ਪ੍ਰੀਤਮ ਕੌਰ ਪਤਨੀ ਪਰਮਜੀਤ ਸਿੰਘ ਅਨੁਸਾਰ ਉਹ ਆਪਣੀ ਧੀ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਦੁਪਿਹਰ 12 ਵਜੇ ਦੁਲੱਦੀ ਗੇਟ ਤੋਂ ਬਾਹਰ ਇਕ ਮੈਰਿਜ ਪੈਲਸ ਸਾਹਮਣੇ ਜਾ ਰਹੀ ਸੀ ਕਿ ਇਕ ਇਕ ਨੌਜਵਾਨ ਮੋਟਰਸਾਈਕਲ 'ਤੇ ਆਇਆ ਤੇ ਪਰਸ ਖੋਹ ਕੇ ਫ਼ਰਾਰ ਹੋ ਗਿਆ।

ਪਰਸ ਵਿਚ ਸੋਨੇ ਦੀ ਚੇਨ, 28 ਹਜ਼ਾਰ ਰੁਪਏ ਨਕਦੀ ਤੇ ਹੋਰ ਸਮਾਨ/ਦਸਤਾਵੇਜ਼ ਸਨ। ਜਦੋਂ ਜਨਾਨੀ ਵੱਲੋਂ ਰੌਲਾ ਪਾਇਆ ਗਿਆ ਪਰ ਲੁਟੇਰਾ ਤੇਜ਼ੀ ਨਾਲ ਰਫੂ ਚੱਕਰ ਹੋ ਗਿਆ। ਐਸ. ਐਚ. ਓ. ਨੇ ਤੁਰੰਤ ਲੁਟੇਰੇ ਦੀ ਭਾਲ ਲਈ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ। ਕੋਤਵਾਲੀ ਪੁਲਸ ਨੇ ਨੌਜਵਾਨ ਦੀ ਪਛਾਣ ਬੀਰਬਲ ਖਾਂ ਪੁੱਤਰ ਰਿਖੀ ਖਾਂ ਵਾਸੀ ਸੁਰਾਜਪੁਰ ਵਜੋਂ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਮੋਤੀਬਾਗ ਕਾਲੋਨੀ ਵਿਚ ਕੁੱਝ ਦਿਨ ਪਹਿਲਾਂ ਇਕ ਪ੍ਰੋਫੈਸਰ ਨਿਗਮ ਦੀ ਪਤਨੀ ਤੋਂ ਮੋਬਾਇਲ ਖੋਹ ਕੇ ਸੱਟਾਂ ਮਾਰੀਆਂ ਗਈਆਂ ਸਨ। ਜਨਾਨੀ ਦਾ ਚੂਲਾ ਟੁੱਟ ਗਿਆ ਸੀ। ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਲੁਟੇਰਾ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਸਨ। ਬਾਕੀਆਂ ਦੀ ਭਾਲ ਜਾਰੀ ਹੈ।


author

Babita

Content Editor

Related News