ਅੱਧਾ ਦਰਜਨ ਤੋਂ ਜ਼ਿਆਦਾ ਨਸ਼ਾ ਸਮੱਗਲਰ ਘਰਾਂ ਨੂੰ ਜਿੰਦਰੇ ਲਾ ਕੇ  ਹੋਏ ਰੂਪੋਸ਼

07/14/2018 5:24:31 AM

ਲੁਧਿਆਣਾ(ਮਹੇਸ਼)- ਨਸ਼ੇ ਖਿਲਾਫ ਛੇਡ਼ੀ ਗਈ ਮੁਹਿੰਮ ਤਹਿਤ ਪਿੰਡਾਂ ਤੋਂ ਬਾਅਦ ਪੁਲਸ ਨੇ ਸ਼ੁੱਕਰਵਾਰ ਨੂੰ ਸਲੇਮ ਟਾਬਰੀ ਦੇ ਪੀਰੂ ਬੰਦਾ ਇਲਾਕੇ ਦਾ ਦੌਰਾ ਕੀਤਾ, ਜਿੱਥੇ ਅੱਧਾ ਦਰਜਨ ਤੋਂ ਜ਼ਿਆਦਾ ਸ਼ੱਕੀ ਨਸ਼ਾ ਸਮੱਗਲਰ ਰੂਪੋਸ਼ ਪਾਏ ਗਏ ਅਤੇ ਉਨ੍ਹਾਂ ਦੇ ਘਰਾਂ ’ਤੇ ਜਿੰਦਰੇ ਲਟਕ ਰਹੇ ਸਨ। ਇਲਾਕੇ ਦਾ ਦੌਰਾ ਬੁੱਧਵਾਰ ਬਾਅਦ ਦੁਪਹਿਰ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਵਾਲੀਆ ਦੀ ਅਗਵਾਈ ਵਿਚ ਕੀਤਾ ਗਿਆ, ਜਿਸ ਵਿਚ ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ, ਏ. ਐੱਸ. ਆਈ. ਜਿੰਦਰ ਲਾਲ ਤੋਂ ਇਲਾਵਾ ਪੁਲਸ ਫੋਰਸ ਸੀ। ਵਾਲੀਆ ਨੇ  ਜਿਨ੍ਹਾਂ ਸ਼ੱਕੀ ਨਸ਼ਾ ਸਮੱਗਲਰਾਂ ਬਾਰੇ ਜਾਣਕਾਰੀ ਉਨ੍ਹਾਂ ਦੇ ਕੋਲ ਆਈ ਹੋਈ ਸੀ, ਦੇ ਆਧਾਰ ’ਤੇ ਜਦੋਂ ਪੁਲਸ ਤਲਾਸ਼ੀ ਲੈਣ ਲਈ ਉਨ੍ਹਾਂ ਦੇ ਘਰਾਂ ’ਤੇ ਪੁੱਜੀ ਤਾਂ ਉਹ ਪਰਿਵਾਰ ਸਮੇਤ ਰੂਪੋਸ਼ ਪਾਏ ਗਏ। ਉਨ੍ਹਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਪੁਲਸ ਇਨ੍ਹਾਂ ਸਮੱਗਲਰਾਂ ’ਤੇ ਨਜ਼ਰ ਗੱਡੀ ਬੈਠੀ ਹੈ। ਇਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਛੱਡਿਆ ਨਹੀਂ ਜਾਵੇਗਾ। ਉਧਰ ਲੋਕਾਂ ਨੇ ਦੱਸਿਆ ਕਿ ਕੁੱਝ ਨਸ਼ਾ ਸਮੱਗਲਰਾਂ ਕਾਰਨ ਉਨ੍ਹਾਂ ਦਾ ਇਲਾਕਾ ਬਦਨਾਮ ਹੋ ਚੁੱਕਾ ਹੈ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ ਪਰ ਹੁਣ ਉਹ ਆਪਣੇ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਵਿਕਣ ਦੇਣਗੇ। ਇਸ ਦੇ ਲਈ ਬਾਕਾਇਦਾ ਇਕ ਟੀਮ ਬਣਾਈ ਗਈ, ਜੋ ਸਿੱਧੀ ਪੁਲਸ ਨਾਲ ਸੰਪਰਕ ਵਿਚ ਹੈ।
71 ਨਸ਼ਾ ਪੀਡ਼ਤਾਂ ਨੂੰ ਹਸਪਤਾਲ ਤੇ 13 ਨਸ਼ਾ ਸਮੱਗਲਰਾਂ ਨੂੰ ਪਹੁੰਚਾਇਆ ਜਾ ਚੁੱਕਾ ਜੇਲ
 ਏ. ਡੀ. ਸੀ. ਪੀ. ਆ ਕਿ ਨਸ਼ਾ ਵਿਰੋਧੀ ਹਫਤੇ ਦੌਰਾਨ 71 ਨਸ਼ਾ ਪੀਡ਼ਤਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਚੁੱਕਾ ਹੈ। ਜਦੋਂਕਿ 13 ਨਸ਼ਾ ਸਮੱਗਲਰਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਡੱਕਿਆ ਗਿਆ, ਜਿਨ੍ਹਾਂ ਖਿਲਾਫ 2 ਜਾਂ 2 ਤੋਂ ਜ਼ਿਆਦਾ ਕੇਸ ਦਰਜ ਹਨ ਅਤੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਸਨ। ਇਨ੍ਹਾਂ ਖਿਲਾਫ ਅੰਡਰ ਸੈਕਸ਼ਨ 110 ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਭਰਤੀ ਕਰਵਾਏ ਗਏ ਨਸ਼ਾ ਪੀਡ਼ਤਾਂ ਵਿਚ ਏ. ਸੀ. ਪੀ. ਕੇਂਦਰੀ ਦੇ 58 ਅਤੇ ਏ. ਸੀ. ਪੀ. ਨਾਰਥ ਇਲਾਕੇ ਦੇ 13 ਹਨ।


Related News