ਗੁਰਦਾਸਪੁਰ ''ਚ ਬਦਲਿਆ ਮੌਸਮ ਦਾ ਮਿਜਾਜ਼, ਅੱਧਾ ਘੰਟਾ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ

Friday, Jun 14, 2024 - 11:28 AM (IST)

ਗੁਰਦਾਸਪੁਰ ''ਚ ਬਦਲਿਆ ਮੌਸਮ ਦਾ ਮਿਜਾਜ਼, ਅੱਧਾ ਘੰਟਾ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ

ਗੁਰਦਾਸਪੁਰ (ਵਿਨੋਦ, ਹਰਮਨ) : ਗੁਰਦਾਸਪੁਰ ਬੀਤੀ ਦੁਪਹਿਰ ਤੋਂ ਹੀ ਮੌਸਮ ’ਚ ਬਦਲਾਅ ਦੇਖਣ ਨੂੰ ਮਿਲਿਆ। ਅਸਮਾਨ ’ਚ ਬੱਦਲ ਛਾਉਣੇ ਸ਼ੁਰੂ ਹੋ ਗਏ ਸਨ ਅਤੇ ਤੇਜ਼ ਗਰਮੀ ਤੋਂ ਕੁਝ ਰਾਹਤ ਮਿਲਣ ਦੇ ਆਸਾਰ ਨਜ਼ਰ ਆਉਣ ਲੱਗੇ ਸਨ ਪਰ ਇਸ ਦੇ ਬਾਵਜੂਦ ਕੜਾਕੇ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਇਸ ਦੌਰਾਨ ਅਚਾਨਕ ਸ਼ਾਮ 6 : 15 ਵਜੇ ਦੇ ਕਰੀਬ ਬੂੰਦਾ-ਬਾਂਦੀ ਸ਼ੁਰੂ ਹੋ ਗਈ ਅਤੇ ਕੁਝ ਹੀ ਮਿੰਟਾਂ ’ਚ ਇਹ ਬੂੰਦਾਬਾਂਦੀ ਤੇਜ਼ ਹੋ ਗਈ। ਬਾਰਿਸ਼ ਸ਼ੁਰੂ ਹੁੰਦੇ ਹੀ ਲੋਕਾਂ ਨੇ ਖੂਬ ਆਨੰਦ ਮਾਣਿਆ ਅਤੇ ਬੱਚਿਆਂ ਨੇ ਬਾਰਿਸ਼ ’ਚ ਭਿੱਜ ਕੇ ਮੌਸਮ ’ਚ ਆਏ ਬਦਲਾਅ ਦਾ ਸਵਾਗਤ ਕੀਤਾ। ਅੱਧੇ ਘੰਟੇ ਦੀ ਇਸ ਬਾਰਿਸ਼ ਕਾਰਨ ਮੌਸਮ ’ਚ ਭਾਰੀ ਤਬਦੀਲੀ ਆਈ ਅਤੇ ਤਾਪਮਾਨ ਵਿਚ ਗਿਰਾਵਟ ਆਈ।

ਇਹ ਵੀ ਪੜ੍ਹੋ- ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕੀ ਤੋਂ  ਦਿੱਤਾ ਅਸਤੀਫ਼ਾ

ਬਾਰਿਸ਼ ਕਾਰਨ ਲੋਕਾਂ ਨੂੰ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਆਰਜ਼ੀ ਰਾਹਤ ਮਿਲੀ ਅਤੇ ਲੋਕਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਬਾਰਿਸ਼ ਨਾਲ ਅਸਮਾਨ ’ਚ ਉੱਡ ਰਹੀ ਧੂੜ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਅਤੇ ਪੌਦਿਆਂ ਅਤੇ ਪੰਛੀਆਂ ਨੇ ਵੀ ਰਾਹਤ ਮਹਿਸੂਸ ਕੀਤੀ। ਕਿਉਂਕਿ ਬਾਰਿਸ਼ ਨਾ ਪੈਣ ਕਾਰਨ ਪੌਦਿਆਂ ਨੂੰ ਲੋੜ ਅਨੁਸਾਰ ਪਾਣੀ ਨਹੀਂ ਮਿਲ ਰਿਹਾ ਸੀ ਅਤੇ ਪੱਤਿਆਂ ਦਾ ਰੰਗ ਵੀ ਬਦਲ ਰਿਹਾ ਸੀ। ਜਦੋਂ ਕਿ ਬਾਰਿਸ਼ ’ਚ ਪੰਛੀ ਵੀ ਚਹਿਕਦੇ ਦੇਖੇ ਗਏ।

ਇਹ ਵੀ ਪੜ੍ਹੋ-  ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਵਿਅਕਤੀ ਕਸੂਤਾ ਫਸਿਆ, ਸਜ਼ਾ ਕੱਟਣ ਦੇ ਬਾਵਜੂਦ ਨਹੀਂ ਕੀਤਾ ਰਿਹਾਅ

ਡਾਕਟਰਾਂ ਅਨੁਸਾਰ ਇਸ ਹਲਕੀ ਜਿਹੀ ਬਾਰਿਸ਼ ਨਾਲ ਵੀ ਮੌਸਮ ਸਾਫ਼ ਹੋ ਜਾਵੇਗਾ ਅਤੇ ਲੋਕਾਂ ਨੂੰ ਗਲੇ ਦੀਆਂ ਬੀਮਾਰੀਆਂ ਆਦਿ ਤੋਂ ਰਾਹਤ ਮਿਲੇਗੀ। ਕਿਉਂਕਿ ਧੂੜ ਦੇ ਕਣਾਂ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਅੱਖਾਂ ਦੀਆਂ ਬੀਮਾਰੀਆਂ ਵੀ ਵੱਧ ਰਹੀਆਂ ਸਨ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਘਟਨਾ, ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਰਵਿਦਾਸ ਮੰਦਿਰ ’ਚ ਭੰਨਤੋੜ ਕਰ ਕੀਤੀ ਬੇਅਦਬੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News