ਸਮਾਜ ਦੀ ਕੋਝੀ ਮਾਨਸਿਕਤਾ ਦਾ ਸ਼ਿਕਾਰ ਹੋਈ ਵਿਆਹੁਤਾ! ਅੱਗ ਲਾ ਕੇ ਖ਼ਤਮ ਕੀਤੀ ਜੀਵਨ ਲੀਲਾ

06/03/2024 3:15:23 PM

ਧੂਰੀ (ਅਸ਼ਵਨੀ)- ਸਹੁਰਾ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਅੰਜਨਾ ਨਾਂ ਦੀ ਵਿਆਹੁਤਾ ਵੱਲੋਂ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਧੂਰੀ ਦੇ ਮੁਖੀ ਸੌਰਵ ਸੱਭਰਵਾਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ ਦੁਪਹਿਰ ਜਨਤਾ ਨਗਰ ਵਿਖੇ ਇਕ ਔਰਤ ਅੰਜਨਾ ਪਤਨੀ ਜਿਨੇਸ ਮਿੱਤਲ ਨੇ ਸੁਹਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਖੁਦ ਨੂੰ ਅੱਗ ਲਾ ਕੇ ਆਤਮਹੱਤਿਆ ਕਰ ਲਈ। 

ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਮਾਂ ਨੇ 4 ਮਾਸੂਮ ਬੱਚਿਆਂ ਨਾਲ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਉਨ੍ਹਾਂ ਦੱਸਿਆ ਕਿ ਕਰੀਬ 12 ਸਾਲ ਪਹਿਲਾ ਮ੍ਰਿਤਕਾ ਅੰਜਨਾ ਨਾਮ ਦੀ ਇਸ ਔਰਤ ਦਾ ਵਿਆਹ ਜਿਨੇਸ ਮਿੱਤਲ ਨਾਲ ਹੋਇਆ ਸੀ ਅਤੇ ਉਸਦੇ ਦੋ ਲੜਕੀਆ ਸਨ। ਸਹੁਰਾ ਪਰਿਵਾਰ ਵੱਲੋਂ ਲੜਕਾ ਨਾ ਹੋਣ ਕਰਕੇ ਮ੍ਰਿਤਕਾ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਅੰਜਨਾ ਦੇ ਭਾਣਜੇ ਰਮਨ ਗੋਇਲ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਜਿਨੇਸ਼ ਮਿੱਤਲ, ਸੱਸ ਸਿਖਸ਼ਾ ਰਾਣੀ ਅਤੇ ਜੇਠ ਰੋਹਿਤ ਮਿੱਤਲ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News