ਨਸ਼ੀਲਾ ਪਾਊਡਰ ਫੜ੍ਹੇ ਜਾਣ ਦੇ ਦੋਸ਼ੀ ਤਸਕਰ ਨੂੰ 10 ਸਾਲ ਦੀ ਕੈਦ ਤੇ 1 ਲੱਖ ਜੁਰਮਾਨਾ
Saturday, Sep 17, 2022 - 03:09 PM (IST)
ਲੁਧਿਆਣਾ (ਮਹਿਰਾ) : ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੰਡਿਆਣੀ ਨਿਵਾਸੀ ਸੁਖਵਿਦਰ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸਰਕਾਰੀ ਵਕੀਲ ਰਾਕੇਸ਼ ਸੋਨੀ ਨੇ ਦੱਸਿਆ ਕਿ ਮੁਲਜ਼ਮ ਖਿਲਾਫ 29 ਅਪ੍ਰੈਲ, 2017 ਨੂੰ ਦਾਖਾ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਸੀ।
ਮੁਦਈ ਧਿਰ ਦੇ ਮੁਤਾਬਕ ਏ. ਐੱਸ. ਆਈ. ਹਰਪ੍ਰੀਤ ਸਿੰਘ ਹੋਰ ਪੁਲਸ ਅਧਿਕਾਰੀਆਂ ਨਾਲ ਪੈਟਰੋਲਿੰਗ ਕਰਦੇ ਹੋਏ ਨਿੱਜੀ ਵਾਹਨ ਜ਼ਰੀਏ ਪਿੰਡ ਮੰਡਿਆਣੀ ਵੱਲ ਜਾ ਰਹੇ ਸਨ। ਦੁਪਹਿਰ ਲਗਭਗ 1.05 ਵਜੇ ਪੁਲਸ ਨੇ ਮੰਡਿਆਣੀ ਨਾਲੇ ਦੇ ਪੁਲ ਕੋਲੋਂ ਦੋਸ਼ੀ ਤੋਂ 120 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਸੀ।