ਐਕਟਿਵਾ ''ਤੇ ਚੂਰਾ ਪੋਸਤ ਲੈ ਕੇ ਜਾ ਰਿਹਾ ਗ੍ਰਿਫਤਾਰ

Saturday, Jan 20, 2018 - 08:09 AM (IST)

ਜਲੰਧਰ, (ਮਹੇਸ਼)- ਐਕਟਿਵਾ 'ਤੇ ਚੂਰਾ ਪੋਸਤ ਲੈ ਕੇ ਜਾ ਰਹੇ ਜਿੰਦਰ ਨਾਂ ਦੇ ਨਸ਼ਾ ਸਮੱਗਲਰ ਨੂੰ ਥਾਣਾ ਸਦਰ ਦੀ ਪੁਲਸ ਨੇ ਗ੍ਰਿਫਤਾਰ ਕਰਕੇ ਉਸ ਤੋਂ 4 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਐੱਸ. ਐੱਚ. ਓ. ਸਦਰ ਜਸਪ੍ਰੀਤ ਸਿੰਘ ਪੀ. ਪੀ. ਐੱਸ. ਨੇ ਦੱਸਿਆ ਕਿ ਚਾਚੋਵਾਲ ਤੋਂ ਹਰਦੋ-ਪ੍ਰੋਹਲਾ ਨੂੰ ਜਾਂਦੇ ਮਾਰਗ 'ਤੇ ਗਸ਼ਤ ਦੌਰਾਨ ਫੜੇ ਗਏ ਦੋਸ਼ੀ ਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਜੀਤ ਸਿੰਘ ਵਾਸੀ ਸ਼ੇਖੂਪੁਰਾ ਨਸੀਰਾਬਾਦ ਜ਼ਿਲਾ ਕਪੂਰਥਲਾ ਨੇ ਆਪਣੀ ਐਕਟਿਵਾ ਦੇ ਅੱਗੇ ਰੱਖੇ ਬੈਗ ਵਿਚ ਚੂਰਾ-ਪੋਸਤ ਰੱਖਿਆ ਹੋਇਆ ਸੀ। ਥਾਣਾ ਸਦਰ ਵਿਖੇ ਜਿੰਦਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਕਲ ਉਸ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕੀਤਾ ਜਾਵੇਗਾ। ਜਿੰਦਰ ਦੀ ਐਕਟਿਵਾ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਇਸੇ ਤਰ੍ਹਾਂ ਸਦਰ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਦੇ ਇਕ ਹੋਰ ਮਾਮਲੇ ਵਿਚ 40 ਟੀਕਿਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ।


Related News