ਸਮਾਰਟ ਸਿਟੀ ਦੇ ਬਦਹਾਲ ਟ੍ਰੈਕ, ਮਹੀਨੇ ''ਚ 10 ਦਿਨ ਠੱਪ ਰਹਿੰਦੈ ''ਸਰਵਰ''

02/03/2020 11:10:55 AM

ਲੁਧਿਆਣਾ (ਰਾਮ) : ਸਮਾਰਟ ਸਿਟੀ ਦੀ ਸੂਚੀ 'ਚ ਸ਼ੁਮਾਰ ਲੁਧਿਆਣਾ ਦੇ ਦੋਵੇਂ ਹੀ ਆਟੋਮੇਟਿਡ ਟੈਸਟ ਟ੍ਰੈਕ ਬਦਹਾਲ ਹਾਲਤ 'ਚ ਹਨ। ਵੱਡਾ ਕਾਰਨ ਹੈ ਕਿ ਮਹੀਨੇ ਦੇ 10 ਦਿਨ ਤੋਂ ਜ਼ਿਆਦਾ ਸਰਵਰ ਠੱਪ ਹੀ ਰਹਿੰਦਾ ਹੈ। ਇਸ ਦੇ ਬਿਨਾਂ 8 ਛੁੱਟੀਆਂ ਸ਼ਨੀਵਾਰ ਤੇ ਐਤਵਾਰ ਦੀਆਂ ਹੋ ਜਾਂਦੀਆਂ ਹਨ। ਇਸ ਦੇ ਬਿਨਾਂ ਇਕ-ਦੋ ਗਜਟਿਡ ਛੁੱਟੀਆਂ ਵੀ ਆ ਜਾਂਦੀਆਂ ਹਨ। ਜੇਕਰ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਇਕ ਮਹੀਨੇ 'ਚ ਸਿਰਫ 10 ਦਿਨ ਹੀ ਕੰਮ ਹੋ ਪਾਉਂਦਾ ਹੈ। ਇਸੇ ਚੱਕਰ 'ਚ ਇੱਥੇ ਆਉਣ ਵਾਲੇ ਬਿਨੇਕਾਰ ਕਈ ਦਿਨ ਚੱਕਰ ਕੱਟਦੇ ਰਹਿੰਦੇ ਹਨ ਅਤੇ ਅੰਤ 'ਚ ਥੱਕ-ਹਾਰ ਕੇ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਣ ਲਈ ਮਜ਼ਬੂਰ ਹੋ ਜਾਂਦੇ ਹਨ। ਉੱਥੇ ਹੀ ਟ੍ਰੈਕ ਦੇ ਮੁਲਾਜ਼ਮਾਂ ਦਾ ਪੂਰਾ ਧਿਆਨ ਆਪਣੀਆਂ ਜੇਬਾਂ ਭਰਨ ਵੱਲ ਹੀ ਲੱਗਾ ਰਹਿੰਦਾ ਹੈ। ਬਿਨੇਕਾਰਾਂ ਨੂੰ ਹੋਣ ਵਾਲੀ ਪਰੇਸ਼ਾਨੀ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇੱਥੋਂ ਤੱਕ ਕਿ ਆਰ. ਟੀ. ਏ. ਤੇ ਐੱਸ. ਡੀ. ਐੱਮ. ਨੇ ਇਕ ਵਾਰ ਵੀ ਟ੍ਰੈਕ 'ਤੇ ਆ ਕੇ ਬਿਨੇਕਾਰਾਂ ਨੂੰ ਹੋਣ ਵਾਲੀ ਪਰੇਸ਼ਾਨੀ ਬਾਰੇ ਜਾਨਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।
ਸਰਵਰ ਬੰਦ ਹੋਣਾ ਏਜੰਟਾਂ ਲਈ ਲਾਟਰੀ ਬਰਾਬਰ
ਸਰਵਰ ਬੰਦ ਹੋਣਾ ਮੁਲਾਜ਼ਮਾਂ ਅਤੇ ਏਜੰਟਾਂ ਲਈ ਲੱਕੀ ਡਰਾਅ ਤੋਂ ਘੱਟ ਨਹੀਂ ਹੁੰਦਾ। ਜਿੱਥੇ ਬਿਨੇਕਾਰ ਸਵੇਰ ਤੋਂ ਹੀ ਲਾਈਨਾਂ 'ਚ ਲੱਗ ਜਾਂਦੇ ਹਨ ਪਰ ਦਿਨ-ਭਰ ਧੱਕੇ ਖਾਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਸਰਵਰ ਬੰਦ ਹੈ। ਜਿਸ ਕਾਰਨ ਉਹ ਕਈ-ਕਈ ਦਿਨ ਤੱਕ ਟ੍ਰੈਕ 'ਤੇ ਆ ਕੇ ਧੱਕੇ ਖਾਂਦੇ ਹਨ। ਆਖਰ ਉਨ੍ਹਾਂ ਨੂੰ ਏਜੰਟਾਂ ਦਾ ਸਹਾਰਾ ਲੈਣਾ ਪੈਂਦਾ ਹੈ। ਉੱਥੇ ਹੀ ਏਜੰਟ ਅੱਗੇ ਮੁਲਾਜ਼ਮਾਂ ਦੀਆਂ ਜੇਬਾਂ ਗਰਮ ਕਰ ਆਪਣਾ ਕੰਮ ਕਰਵਾਉਂਦੇ ਹਨ। ਅਜਿਹੇ ਹੀ ਮੁਲਾਜ਼ਮਾਂ-ਏਜੰਟਾਂ ਦੇ ਲਈ ਇਹ ਲਾਟਰੀ ਲੱਗਣ ਬਰਾਬਰ ਹੀ ਹੁੰਦਾ ਹੈ।


Babita

Content Editor

Related News