ਪਾਕਿਸਤਾਨ ਤੇ ਹਰਿਆਣਾ ''ਚ ਭੂਚਾਲ ਦੇ ਹਲਕੇ ਝਟਕੇ
Sunday, Oct 29, 2017 - 07:12 AM (IST)
ਚੰਡੀਗੜ੍ਹ - ਦੇਰ ਰਾਤ ਪਾਕਿਸਤਾਨ ਦੇ ਪੇਸ਼ਾਵਰ ਤੇ ਇਸਲਾਮਾਬਾਦ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ 10.23 ਵਜੇ ਖੇਤਰ ਵਿਚ ਆਏ ਝਟਕਿਆਂ ਦੀ ਤੀਬਰਤਾ ਰਿਕਟਰ ਸਕੇਲ 'ਤੇ 5.9 ਮਾਪੀ ਗਈ ਸੀ। ਇਸ ਦੌਰਾਨ ਹਰਿਆਣਾ ਦੇ ਮਹਿੰਦਰਗੜ੍ਹ ਖੇਤਰ ਵਿਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਦੀ ਤੀਬਰਤਾ ਰਿਕਟਰ ਸਕੇਲ 'ਤੇ 3.5 ਮਾਪੀ ਗਈ।
