ਰੇਲਵੇ ਫਾਟਕ ''ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ

Thursday, Aug 03, 2017 - 01:02 AM (IST)

ਰੇਲਵੇ ਫਾਟਕ ''ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ

ਮਜੀਠਾ,   (ਸਰਬਜੀਤ)-  ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕੇ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਜੀਠਾ-ਅੰਮ੍ਰਿਤਸਰ ਚਾਰ ਮਾਰਗੀ ਸੜਕ ਦਾ ਉਦਘਾਟਨ ਆਪਣੀ ਅਕਾਲੀ-ਭਾਜਪਾ ਸਰਕਾਰ ਵੇਲੇ ਕਰੀਬ 4 ਸਾਲ ਪਹਿਲਾਂ ਕੀਤਾ ਗਿਆ ਸੀ, ਜੋ ਕਿ ਠੇਕੇਦਾਰ ਦੀ ਢਿੱਲੀ ਕਾਰਗੁਜ਼ਾਰੀ ਦੀ ਬਦੌਲਤ ਆਪਣੇ ਮਿੱਥੇ ਸਮੇਂ 'ਤੇ ਵੀ ਤਿਆਰ ਨਹੀਂ ਹੋ ਸਕੀ, ਜਿਸ ਕਰ ਕੇ ਰਾਹਗੀਰਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣੀ ਪਈ ਹੈ।
ਇਸ ਅਧੂਰੀ ਸੜਕ ਵਿਚ ਵੱਡੇ-ਵੱਡੇ ਟੋਏ, ਮੋਟਾ ਪੱਥਰ, ਖਿੱਲਰੀ ਪਈ ਬੱਜਰੀ ਕਰ ਕੇ ਰੋਜ਼ਾਨਾ ਕਈ ਐਕਸੀਡੈਂਟ ਤੇ ਵਾਹਨਾਂ ਦੀ ਹੋ ਰਹੀ ਭਾਰੀ ਟੁੱਟ-ਭੱਜ ਦੇ ਰੋਸ ਵਜੋਂ ਅੱਜ ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ, ਚਰਨਜੀਤ ਸਿੰਘ ਵਡਾਲਾ, ਪ੍ਰਿੰ. ਜੋਗਾ ਸਿੰਘ ਅਠਵਾਲ ਅਤੇ ਡਾ. ਸੁਖਦੀਪ ਸਿੰਘ ਨਵੇਂ ਨਾਗ, ਪਵਨਦੀਪ ਸਿੰਘ, ਬਾਬਾ ਗੁਰਦੀਪ ਸਿੰਘ ਉਮਰਪੁਰਾ ਤੇ ਸਮੂਹ ਇਲਾਕਾ ਨਿਵਾਸੀਆਂ ਦੀ ਸਾਂਝੀ ਅਗਵਾਈ 'ਚ ਮਜੀਠਾ ਦੇ ਰੇਲਵੇ ਫਾਟਕ 'ਤੇ ਜਿਥੇ ਪੰਜਾਬ ਸਰਕਾਰ ਵਿਰੁੱਧ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ ਗਈ, ਉਥੇ ਨਾਲ ਹੀ ਠੇਕੇਦਾਰ ਅਤੇ ਸੰਬੰਧਿਤ ਵਿਭਾਗ ਪੀ. ਡਬਲਿਊ. ਡੀ. ਦੇ ਉੱਚ ਅਧਿਕਾਰੀਆਂ ਖਿਲਾਫ ਆਵਾਜਾਈ ਠੱਪ ਕਰ ਕੇ ਨਾਅਰੇਬਾਜ਼ੀ ਕਰ ਕੇ ਪੁਤਲੇ ਸਾੜੇ ਗਏ।
ਇਸ ਮੌਕੇ ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਧੂਰੀ ਪਈ ਸੜਕ ਨੂੰ ਇਕ ਹਫਤੇ 'ਚ ਮੁਕੰਮਲ ਨਾ ਕੀਤਾ ਗਿਆ ਤਾਂ ਮਜੀਠਾ, ਪੰਡੋਰੀ, ਨਾਗ ਕਲਾਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਤੇ ਹੋਰ ਕਿਸਾਨਾਂ, ਮਜ਼ਦੂਰਾਂ ਦੀਆਂ ਜੁਝਾਰੂ ਜਥੇਬੰਦੀਆਂ ਦੇ ਸਹਿਯੋਗ ਨਾਲ ਅਣਮਿੱਥੇ ਸਮੇਂ ਲਈ ਮੁਕੰਮਲ ਆਵਾਜਾਈ ਠੱਪ ਕਰ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਬਾਬਾ ਰਸ਼ਪਾਲ ਸਿੰਘ ਮਜੀਠਾ, ਗੁਰਮੀਤ ਸਿੰਘ ਮਜੀਠਾ, ਦਲਬੀਰ ਸਿੰਘ ਨੰਗਲ, ਗੁਰਮੀਤ ਸਿੰਘ ਜੇਠੂਨੰਗਲ, ਬਲਜੀਤ ਸਿੰਘ ਮਜੀਠਾ, ਵਿਸ਼ਾਲ ਭਾਸਕਰ, ਪਿੰ੍ਰਸ ਗਿੱਲ, ਵਾਸੂ ਸੱਭਰਵਾਲ, ਰਮਨਦੀਪ ਸਿੰਘ ਨੰਗਲ ਪੰਨਵਾਂ, ਸੋਨੂੰ ਸ਼ਰਮਾ ਅੰਮ੍ਰਿਤਸਰ, ਹਰਪਾਲ ਸਿੰਘ ਬਾਈਪਾਸ, ਮੇਜਰ ਸਿੰਘ ਪੰਡੋਰੀ, ਡਾ. ਅਰਪਿੰਦਰ ਸਿੰਘ ਮਜੀਠਾ, ਗੁਰਪ੍ਰੀਤ ਸਿੰਘ ਨਾਗ ਕਲਾਂ, ਹਰਵਿੰਦਰ ਸਿੰਘ ਪੰਡੋਰੀ, ਗੁਰਚਰਨ ਸਿੰਘ ਬੇਗੇਵਾਲ, ਬਾਬਾ ਰਣਧੀਰ ਸਿੰਘ ਮਜੀਠਾ, ਡਾ. ਗੋਪਾਲ ਸਿੰਘ ਨਾਗ, ਸਵਿੰਦਰ ਸਿੰਘ ਕਾਕਾ ਵਡਾਲਾ, ਅਵਤਾਰ ਸਿੰਘ ਬੁੱਢਾਥੇਹ, ਰਮਨਦੀਪ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ। 


Related News