ਪੰਜਾਬ ''ਚ ਰਿਆਇਤਾਂ ਨਾ ਦੇਣ ''ਤੇ ਜੇਤਲੀ ਵਿਰੁੱਧ ਨਾਅਰੇਬਾਜ਼ੀ

08/20/2017 4:43:23 AM

ਹੁਸ਼ਿਆਰਪੁਰ, (ਘੁੰਮਣ)- ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹੋਰ ਉੱਤਰੀ ਪੂਰਬੀ ਰਾਜਾਂ 'ਚ ਉਦਯੋਗਿਕ ਪੈਕੇਜ ਦੇ ਤੌਰ 'ਤੇ ਅਗਲੇ 10 ਸਾਲਾਂ ਤੱਕ ਛੋਟ ਦੇਣ ਦੇ ਮਾਮਲੇ 'ਚ ਪੰਜਾਬ ਨੂੰ ਬਾਹਰ ਰੱਖਣ ਵਿਰੁੱਧ ਇੰਟਕ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। 
ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇ ਜ਼ਿਲਾ ਇੰਟਕ ਪ੍ਰਧਾਨ ਕਰਮਬੀਰ ਬਾਲੀ ਦੀ ਅਗਵਾਈ ਹੇਠ ਆਯੋਜਿਤ ਰੋਸ ਪ੍ਰਦਰਸ਼ਨ 'ਚ ਬਾਲੀ ਤੇ ਹੋਰ ਵਰਕਰਾਂ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ 'ਚ ਕਾਂਗਰਸ ਸਰਕਾਰ ਨਾਲ ਮਤਰੇਈ ਮਾਂ ਵਰਗਾ ਵਿਵਹਾਰ ਕਰ ਰਹੀ ਹੈ। ਪੰਜਾਬ 'ਚ ਉਦਯੋਗਾਂ ਨੂੰ ਰਿਆਇਤਾਂ ਨਾ ਦਿੱਤੇ ਜਾਣ ਕਰ ਕੇ ਉਦਯੋਗਪਤੀ ਦੂਸਰੇ ਰਾਜਾਂ 'ਚ ਜਾਣ ਲਈ ਮਜਬੂਰ ਹੋਣਗੇ। ਇਸ ਮੌਕੇ ਮਨਜੀਤ ਸਿੰਘ, ਬਲਵੀਰ ਸਿੰਘ, ਕ੍ਰਿਪਾਲ ਸਿੰਘ, ਨਰਿੰਦਰ ਕੁਮਾਰ, ਸਤਵੰਤ ਸਿੰਘ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।


Related News