ਸਕੀ ਭਰਜਾਈ ਨੇ ਦੋ ਪ੍ਰੇਮੀਆਂ ਨਾਲ ਮਿਲ ਕੇ ਖੇਡੀ ਖ਼ੂਨੀ ਖੇਡ, ਸਾਹਮਣੇ ਆਏ ਸੱਚ ਨੇ ਹੈਰਾਨ ਕੀਤੇ ਸਭ

10/3/2020 6:00:52 PM

ਚੌਗਾਵਾਂ/ਲੋਪੋਕੇ (ਹਰਜੀਤ, ਸਤਨਾਮ) : ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੌਲੋਵਾਲ ਵਿਖੇ ਲੰਘੀਂ 13 ਸਤੰਬਰ ਨੂੰ ਗੁਰਮੀਤ ਸਿੰਘ ਪੁੱਤਰ ਨਿਰਮਲ ਸਿੰਘ ਨੂੰ ਅਣਪਛਾਤਿਆਂ ਨੇ ਗੱਲਾ ਘੁੱਟ ਕੇ ਮਾਰ ਦਿੱਤਾ ਸੀ ਅਤੇ ਉਸਦੀ ਲਾਸ਼ ਨੇੜੇ ਲੰਘਦੇ ਗੰਦੇ ਨਾਲੇ ਵਿਚ ਸੁੱਟ ਦਿੱਤੀ ਸੀ। ਇਸ ਮਾਮਲੇ ਵਿਚ ਥਾਣਾ ਲੋਪੋਕੇ ਦੀ ਪੁਲਸ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਮ੍ਰਿਤਕ ਗੁਰਮੀਤ ਸਿੰਘ ਦੀ ਸਕੀ ਭਰਜਾਈ ਦਵਿੰਦਰ ਕੌਰ ਅਤੇ ਮਾਮੇ ਦੇ ਪੁੱਤ ਜੋਬਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ :  ਬਟਾਲਾ 'ਚ ਵੱਡੀ ਵਾਰਦਾਤ, ਪੁਲਸ 'ਤੇ ਬਦਮਾਸ਼ ਵਿਚਾਲੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਐੱਸ. ਪੀ. ਡੀ. ਗੌਰਵ ਤੂਰਾ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਮ੍ਰਿਤਕ ਗੁਰਮੀਤ ਸਿੰਘ ਦੀ ਭਰਜਾਈ ਦਵਿੰਦਰ ਕੌਰ ਪਤਨੀ ਰਣਜੀਤ ਸਿੰਘ ਅਤੇ ਉਸਦੇ ਮਾਮੇ ਦੇ ਪੁੱਤਰ ਜੋਬਨਪ੍ਰੀਤ ਸਿੰਘ ਵਾਸੀ ਪਿੰਡ ਚੀਚਾ ਅਤੇ ਜਗੀਰ ਸਿੰਘ ਵਾਸੀ ਪਿੰਡ ਬੋਪਾਰਾਏ ਖ਼ੁਰਦ ਵੱਲੋਂ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦਵਿੰਦਰ ਕੌਰ ਦੇ ਉਪਰੋਕਤ ਦੋਸ਼ੀਆਂ ਨਾਲ ਨਾਜਾਇਜ਼ ਸਬੰਧ ਸਨ ਅਤੇ ਗੁਰਮੀਤ ਸਿੰਘ ਉਸਨੂੰ ਅਜਿਹਾ ਕਰਨ ਤੋਂ ਰੋਕਦਾ ਸੀ, ਜਿਸ ਕਾਰਣ ਉਸਨੇ ਗੁਰਮੀਤ ਸਿੰਘ ਨੂੰ ਆਪਣੇ ਰਸਤੇ ਵਿਚੋਂ ਪਾਸੇ ਕਰਨ ਲਈ ਉਪਰੋਕਤ ਮੁਲਜ਼ਮਾਂ ਨਾਲ ਮਿਲ ਕੇ ਉਸਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ :  ਨਿਊ ਅੰਮ੍ਰਿਤਸਰ ਵੱਡੀ ਵਾਰਦਾਤ, ਇਸ ਹਾਲਤ 'ਚ ਲਾਸ਼ ਦੇਖ ਦਹਿਲੇ ਲੋਕ

ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਦੇ ਨਾਂ 2 ਏਕੜ ਜ਼ਮੀਨ ਵੀ ਸੀ, ਜਿਸਨੂੰ ਦਵਿੰਦਰ ਕੌਰ ਹੜੱਪਣਾ ਚਾਹੁੰਦੀ ਸੀ। ਐੱਸ. ਆਈ. ਹਰਪਾਲ ਸਿੰਘ ਅਤੇ ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ।

ਇਹ ਵੀ ਪੜ੍ਹੋ :  ਆਪੇ ਤੋਂ ਬਾਹਰ ਹੋਈ ਪਤਨੀ ਨੇ ਭਰਾ ਨਾਲ ਮਿਲ ਪਤੀ ਦੀਆਂ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕੈਂਚੀ ਨਾਲ ਕੀਤੇ ਵਾਰ


Gurminder Singh

Content Editor Gurminder Singh