ਸਕੇ ਭੈਣ-ਭਰਾ ਨੇ ਕੀਤਾ ਵੱਡਾ ਕਾਂਡ, ਕਾਰਾ ਸੁਣ ਨਹੀਂ ਹੋਵੇਗਾ ਯਕੀਨ
Friday, Aug 15, 2025 - 03:00 PM (IST)

ਸਾਹਨੇਵਾਲ (ਜ. ਬ.) : ਸਕੇ ਭੈਣ-ਭਰਾ ਨੇ ਹੋਰਾਂ ਨਾਲ ਮਿਲ ਕੇ ਗੁਆਂਢ ’ਚ ਰਹਿਣ ਵਾਲੀ ਇਕ ਲੜਕੀ ਨੂੰ ਲੜਕੀ ਨੇ ਪਹਿਲਾਂ ਸਹੇਲੀ ਬਣਾਇਆ ਅਤੇ ਬਾਅਦ ’ਚ ਝਾਂਸੇ ’ਚ ਲੈ ਕੇ ਕ੍ਰੋਏਸ਼ੀਆ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਧਮਕੀਆਂ ਦੇਣ ਲੱਗ ਗਏ। ਇਸ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਭੈਣ-ਭਰਾ ਸਮੇਤ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕੀਤੀ ਹੈ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ’ਚ ਸੋਨੀਆਂ ਪੁੱਤਰੀ ਰਾਲ ਵਾਸੀ ਮਕਾਨ ਨੰ. 23 ਗਲੀ ਨੰ. 1 ਪ੍ਰੇਮ ਕਾਲੋਨੀ ਵਾਰਡ ਨੰ. 14 ਨੰਦਪੁਰ ਸਾਹਨੇਵਾਲ ਨੇ ਦੱਸਿਆ ਕਿ ਉਸ ਦੇ ਗੁਆਂਢ ’ਚ ਅਮਨਦੀਪ ਕੌਰ ਉਰਫ ਅਮਨੀ ਅਤੇ ਉਸ ਦਾ ਭਰਾ ਇੰਦਰਜੀਤ ਸਿੰਘ ਰਹਿੰਦੇ ਹਨ, ਜੋ ਬੰਦੇ ਬਾਹਰ ਭੇਜਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ ਰਹਿਣਗੇ ਬੰਦ
ਪੀੜਤ ਸੋਨੀਆ ਨੇ ਦੱਸਿਆ ਕਿ ਉਸ ਨੇ ਅਮਨਦੀਪ ਕੌਰ ਅਮਨੀ ਨਾਲ ਵਿਦੇਸ਼ ਜਾਣ ਬਾਰੇ ਗੱਲ ਕੀਤੀ। ਉਸ ਨੇ ਦੱਸਿਆ ਕਿ ਅਮਨੀ ਨੇ ਆਪਣੇ ਭਰਾ ਇੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪ੍ਰੇਮ ਕਾਲੋਨੀ ਨੰਦਪੁਰ ਸਾਹਨੇਵਾਲ ਨਾਲ ਮਿਲਾਇਆ। ਸੋਨੀਆ ਨੇ ਦੱਸਿਆ ਕਿ ਮੈਂ ਮੇਰੀ ਮਾਤਾ-ਪਿਤਾ ਅਤੇ ਭਰਾ ਸਮੇਤ ਅਸੀਂ ਇੰਦਰਜੀਤ ਸਿੰਘ ਅਤੇ ਅਮਨਦੀਪ ਕੌਰ ਉਰਫ ਅਮਨੀ ਨਾਲ ਗੱਲਬਾਤ ਕੀਤੀ ਤਾਂ ਸਾਨੂੰ ਇਨ੍ਹਾਂ ਨੇ ਦੱਸਿਆ ਕਿ ਅਸੀਂ ਤੈਨੂੰ ਕ੍ਰੋਏਸ਼ੀਆ ਭੇਜ ਸਕਦੇ ਹਾਂ, ਜਿਥੇ ਵੇਅਰ ਹਾਊਸ ’ਚ ਪੈਕਿੰਗ ਦਾ ਕੰਮ ਹੋਵੇਗਾ, ਜਿਸ ਦਾ ਖਰਚਾ ਲਗਭਗ 12 ਲੱਖ ਰੁਪਏ ਆਵੇਗਾ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ ਫਰੀਦਕੋਟ 'ਚ ਲਹਿਰਾਇਆ ਝੰਡਾ
ਸੋਨੀਆਂ ਨੇ ਦੱਸਿਆ ਕਿ ਇੰਦਰਜੀਤ ਨੇ ਕਿਸੇ ਤੀਜੇ ਵਿਅਕਤੀ ਨਾਲ ਫੋਨ ’ਤੇ ਗੱਲ ਵੀ ਕਰਵਾਈ, ਜਿਸ ਨੇ ਉਸ ਨੂੰ ਭਰੋਸਾ ਦਿੱਤਾ ਕਿ ਜੇਕਰ ਉਸ ਦਾ ਵੀਜ਼ਾ ਨਾ ਲੱਗਿਆ ਤਾਂ ਉਸ ਦੀ ਸਿਰਫ ਇੰਬੈਸੀ ਫੀਸ ਕੱਟ ਕੇ ਤੇਰੇ ਸਾਰੇ ਪੈਸੇ ਵਾਪਸ ਮਿਲ ਜਾਣਗੇ । ਸੋਨੀਆਂ ਨੇ ਦੱਸਿਆ ਕਿ ਇੰਦਰਜੀਤ ਅਤੇ ਅਮਨੀ ਉਸ ਦੇ ਗੁਆਂਢ ਅਤੇ ਮੁਹੱਲੇ ਦੇ ਹੋਣ ਕਰ ਕੇ ਉਸ ਨੇ ਉਨ੍ਹਾਂ ’ਤੇ ਭਰੋਸਾ ਕਰ ਲਿਆ। ਉਹ ਮੁਲਜ਼ਮਾਂ ਨੂੰ ਵੱਖ-ਵੱਖ ਤਰੀਕਾਂ ’ਤੇ ਲਗਭਗ ਸਾਢੇ 11 ਲੱਖ ਰੁਪਏ ਅਦਾ ਕਰ ਚੁੱਕੀ ਹੈ। ਸੋਨੀਆ ਨੇ ਦੱਸਿਆ ਕਿ ਉਸ ਦੇ ਪੈਰਾਂ ਹੇਠੋਂ ਜ਼ਮੀਨ ਉਸ ਸਮੇਂ ਖਿਸਕ ਗਈ, ਜਦੋਂ ਕ੍ਰੋਏਸ਼ੀਆ ਇੰਬੈਸੀ ਤੋਂ ਮੈਨੂੰ ਫੋਨ ਆਇਆ ਕਿ ਤੁਹਾਡਾ ਵੀਜ਼ਾ ਰੱਦ ਹੋ ਗਿਆ, ਕਿਰਪਾ ਕਰਕੇ ਆਪਣਾ ਪਾਸਪੋਰਟ ਵਾਪਸ ਲੈ ਜਾਓ, ਜਿਸ 'ਤੇ ਉਹ ਆਪਣਾ ਪਾਸਪੋਰਟ ਵਾਪਸ ਲੈ ਕੇ ਆਈ, ਜਿਸ ਦੇ ਨਾਲ ਇਕ ਰਿਫਿਊਜ਼ਲ ਪੱਤਰ ਵੀ ਮਿਲਿਆ ਸੀ, ਜਿਸ ’ਚ ਵੀਜ਼ਾ ਰੱਦ ਹੋਣ ਦਾ ਕਾਰਨ ਕਲਾਜ ਨੰ. 8 ਲਿਖਿਆ ਹੋਇਆ ਸੀ ਕਿ ਵੀਜ਼ਾ ਰੱਦ ਹੋਣ ਦਾ ਕਾਰਨ ਇਨ੍ਹਾਂ ਵਲੋਂ ਲਗਾਏ ਜਾਅਲੀ ਅਤੇ ਫਰਜ਼ੀ ਦਸਤਾਵੇਜ਼ ਸਨ। ਸੋਨੀਆਂ ਨੇ ਦੱਸਿਆ ਕਿ ਜਿਸ ’ਤੇ ਮੈਂ ਇੰਦਰਜੀਤ ਸਿੰਘ ਤੇ ਉਸ ਦੀ ਭੈਣ ਅਮਨਦੀਪ ਕੌਰ ਉਰਫ ਅਮਨੀ ਨੂੰ ਵੀਜ਼ਾ ਰੱਦ ਹੋਣ ਬਾਰੇ ਪੁੱਛਿਆ ਅਤੇ ਆਪਣੇ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ ਤਾਂ ਇਨ੍ਹਾਂ ਨੇ ਮੈਨੂੰ ਕੋਈ ਤਸ਼ੱਲੀਬਖਸ਼ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਕੁਨੈਕਸ਼ਨਾਂ ਵਾਲਿਆਂ ਦੀ ਆਹੀ ਸ਼ਾਮਤ, ਹੋਣ ਜਾ ਰਹੀ ਸਖ਼ਤ ਕਾਰਵਾਈ
ਉਸ ਨੇ ਕਈ ਵਾਰ ਮੁਹੱਲੇ ਵਾਲਿਆਂ ਨੂੰ ਨਾਲ ਲੈ ਕੇ ਵੀ ਇਨ੍ਹਾਂ ਤੋਂ ਆਪਣੇ ਪੈਸੇ ਮੰਗੇ ਪਰ ਇਹ ਅਖੀਰ ਮੈਨੂੰ ਕਹਿੰਦੇ ਕਿ ਜੋ ਤੇਰੇ ਕੋਲੋਂ ਹੁੰਦਾ ਕਰ ਲੈ, ਅਸੀਂ ਤੇਰੇ ਪੈਸੇ ਨਹੀਂ ਮੋੜਨੇ। ਜੇਕਰ ਦੁਬਾਰਾ ਸਾਡੇ ਘਰ ਪੈਸੇ ਮੰਗਣ ਆਈ ਤਾਂ ਤੇਰਾ ਅਸੀਂ ਨੁਕਸਾਨ ਕਰਾਂਗੇ। ਇਸ ਸਾਰੀ ਪੜਤਾਲ ਤੋਂ ਬਾਅਦ ਥਾਣਾ ਸਾਹਨੇਵਾਲ ਪੁਲਸ ਨੇ ਉਕਤ ਇੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਅਤੇ ਉਸ ਦੀ ਭੈਣ ਅਮਨਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਪ੍ਰੇਮ ਕਾਲੋਨੀ ਗਲੀ ਨੰ. 2, ਵਾਰਡ ਨੰ. 14 ਨੰਦਪੁਰ ਸਾਹਨੇਵਾਲ, ਲਖਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਅਬਾਦੀ ਕਾਕੋਵਾਲ, ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਮਾਲਕ ਜੀ. ਐੱਸ. ਇਮੀਗ੍ਰੇਸ਼ਨ ਅਮਲੋਹ ਰੋਡ ਖੰਨਾ ਖਿਲਾਫ ਧੋਖਾਦੇਹੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e