ਸਿੰਘੂ ਬਾਰਡਰ ਪਹੁੰਚਣ ਮਗਰੋਂ ਸਿੰਗਾ ਨੇ ਪ੍ਰਸ਼ੰਸਕਾਂ ਲਈ ਲਿਖਿਆ ਖਾਸ ਸੁਨੇਹਾ

Saturday, Dec 12, 2020 - 02:36 PM (IST)

ਸਿੰਘੂ ਬਾਰਡਰ ਪਹੁੰਚਣ ਮਗਰੋਂ ਸਿੰਗਾ ਨੇ ਪ੍ਰਸ਼ੰਸਕਾਂ ਲਈ ਲਿਖਿਆ ਖਾਸ ਸੁਨੇਹਾ

ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਸਿੰਗਾ ਬੀਤੇ ਦਿਨੀਂ ਸਿੰਘੂ ਬਾਰਡਰ ਪਹੁੰਚੇ। ਇਸ ਦੌਰਾਨ ਸਿੰਗਾ ਨੇ ਖਾਲਸਾ ਏਡ ਨਾਲ ਮਿਲ ਕੇ ਕਿਸਾਨਾਂ ਦੀ ਸੇਵਾ ’ਚ ਹੱਥ ਵੰਡਾਇਆ। ਸਿੰਗਾ ਨੇ ਸਿੰਘੂ ਬਾਰਡਰ ਦਾ ਤਜਰਬਾ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ ਤੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ।

ਤਸਵੀਰਾਂ ਸਾਂਝੀਆਂ ਕਰਦਿਆਂ ਸਿੰਗਾ ਨੇ ਲਿਖਿਆ, ‘ਮੈਂ ਫ਼ਿਲਮ ਸ਼ੂਟ ਕਰਕੇ ਥੋੜ੍ਹਾ ਰੁੱਝਿਆ ਹੋਇਆ ਸੀ ਪਰ ਫਿਰ ਵੀ ਟੀਮ ਤੋਂ ਸਮਾਂ ਲੈ ਕੇ ਕੱਲ ਸਿੰਘੂ ਬਾਰਡਰ ਜਾ ਕੇ ਆਇਆ। ਇੰਝ ਲੱਗਾ ਕਿ ਮੈਂ ਸੱਚੀ ਕੁਝ ਕਰ ਸਕਿਆ ਆਪਣੇ ਪੰਜਾਬ ਲਈ ਪੰਜਾਬੀਅਤ ਲਈ। ਹੋਰ ਕਿਸੇ ਦਾ ਤਾਂ ਪਤਾ ਨਹੀਂ ਪਰ ਬਾਪੂ ਜੀ ਬਹੁਤ ਖੁਸ਼ ਨੇ। ਮੈਂ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜ੍ਹਾ।’

 
 
 
 
 
 
 
 
 
 
 
 
 
 
 
 

A post shared by Singga (@singga_official)

ਦੱਸਣਯੋਗ ਹੈ ਕਿ ਸਿੰਗਾ ਵਲੋਂ ਹੀ ਸਭ ਤੋਂ ਪਹਿਲਾਂ ਦਿਲਜੀਤ ਦੋਸਾਂਝ ਵਲੋਂ 1 ਕਰੋੜ ਰੁਪਏ ਕਿਸਾਨਾਂ ਦੇ ਭਲੇ ਲਈ ਦੇਣ ਦੀ ਗੱਲ ਸਾਂਝੀ ਕੀਤੀ ਗਈ ਸੀ। ਸਿੰਗਾ ਨੇ ਵੀਡੀਓ ਸਾਂਝੀ ਕਰਕੇ ਦੱਸਿਆ ਸੀ ਕਿਵੇਂ ਚੁੱਪ-ਚੁੱਪੀਤੇ ਦਿਲਜੀਤ ਨੇ 1 ਕਰੋੜ ਰੁਪਏ ਕਿਸਾਨੀ ਸੰਘਰਸ਼ ਲਈ ਦਿੱਤੇ ਤੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਇਕ ਵੀ ਪੋਸਟ ਸਾਂਝੀ ਨਹੀਂ ਕੀਤੀ।

ਉਥੇ ਸਿੰਗਾ ਵਲੋਂ ਕਿਸਾਨੀ ਸੰਘਰਸ਼ ’ਚ ਵੱਧ-ਚੜ੍ਹ ਕੇ ਸੁਪੋਰਟ ਕੀਤੀ ਜਾ ਰਹੀ ਹੈ। ਸਿੰਗਾ ਨੇ ਲਾਈਵ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ’ਤੇ ਵੀ ਭੜਾਸ ਕੱਢੀ ਸੀ, ਜਿਸ ਨੇ ਕਿਸਾਨ ਧਰਨੇ ’ਚ ਸ਼ਾਮਲ ਬਜ਼ੁਰਗ ਮਹਿਲਾ ’ਤੇ ਗਲਤ ਟਿੱਪਣੀ ਕੀਤੀ ਸੀ।

ਨੋਟ- ਸਿੰਗਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News