ਬੈਂਸ ਨੇ ਗਾਹਕਾਂ ਤੋਂ ਅਧਿਕ ਪੈਸੇ ਵਸੂਲਣ ਵਾਲੀਆਂ ਏਜੰਸੀਆਂ ਤੋਂ ਕਰਵਾਏ ਪੈਸੇ ਵਾਪਸ

Wednesday, Oct 25, 2017 - 03:21 AM (IST)

ਬੈਂਸ ਨੇ ਗਾਹਕਾਂ ਤੋਂ ਅਧਿਕ ਪੈਸੇ ਵਸੂਲਣ ਵਾਲੀਆਂ ਏਜੰਸੀਆਂ ਤੋਂ ਕਰਵਾਏ ਪੈਸੇ ਵਾਪਸ

ਲੁਧਿਆਣਾ(ਪਾਲੀ)- ਕੁਝ ਏਜੰਸੀਆਂ ਵੱਲੋਂ ਲੋਕਾਂ ਤੋਂ ਦੋਪਹੀਆ ਅਤੇ ਚਾਰ ਪਈਆ ਵਾਹਨ ਖਰੀਦਣ ਸਮੇਂ ਵੱਧ ਪੈਸੇ ਵਸੂਲਣ ਦੀਆਂ ਸ਼ਿਕਾਇਤ ਮਿਲਣ 'ਤੇ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਦੀਆਂ ਏਜੰਸੀਆਂ ਦਾ ਦੌਰਾ ਕਰਕੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਕੁਝ ਏਜੰਸੀ ਮਾਲਕਾਂ ਗਾਹਕਾਂ ਤੋਂ ਦੋਪਹੀਆ ਅਤੇ ਚਾਰ-ਪਹੀਆ ਵਾਹਨ ਦੀ ਆਰ. ਸੀ. ਬਣਾਉਣ ਲਈ ਵਸੂਲੇ ਗਏ ਵੱਧ ਪੈਸੇ ਆਪਣੀ ਗਲਤੀ ਮੰਨਦੇ ਹੋਏ ਮੋੜ ਦਿੱਤੇ। ਇਸ ਦੌਰਾਨ ਕੌਂਸਲਰ ਪਰਮਿੰਦਰ ਸਿੰਘ ਸੋਮਾ, ਕੌਂਸਲਰ ਰਣਧੀਰ ਸਿੰਘ ਸਿਬੀਆ, ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ, ਲੁਧਿਆਣਾ ਪ੍ਰਧਾਨ ਬਲਦੇਵ ਸਿੰਘ, ਜਤਿੰਦਰ ਪਾਲ ਸਿੰਘ ਸਲੂਜਾ, ਸੁਰਿੰਦਰ ਗਰੇਵਾਲ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਯੂਥ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਹੀ ਪਾਰਟੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਵੱਖ-ਵੱਖ ਏਜੰਸੀਆਂ ਦਾ ਦੌਰਾ ਕੀਤਾ ਅਤੇ ਪੂਰੇ ਦੌਰੇ ਦੌਰਾਨ ਫੇਸਬੁੱਕ ਅਤੇ ਸੋਸ਼ਲ ਮੀਡੀਆ 'ਤੇ ਲਾਈਵ ਟੈਲੀਕਾਸਟ ਹੋਣ ਲੱਗਾ ਤਾਂ ਇਸ ਬਾਰੇ ਉਨ੍ਹਾਂ ਨੂੰ ਹੋਰ ਥਾਵਾਂ ਤੋਂ ਵੀ ਫੋਨ ਆਉਣ ਲੱਗੇ। 
ਆਰ. ਸੀ. ਬਣਾਉਣ ਲਈ ਸਿਰਫ 6 ਫੀਸਦੀ ਹੀ ਹੁੰਦਾ ਖਰਚ
ਇਸ ਸਬੰਧੀ ਜਾਣਕਾਰੀ ਅਨੁਸਾਰ ਇਕ ਵਾਹਨ 'ਤੇ ਉਸ ਦੀ ਕੀਮਤ ਦਾ ਸਿਰਫ 6 ਫੀਸਦੀ ਹੀ ਆਰ. ਸੀ. ਬਣਾਉਣ ਲਈ ਖਰਚ ਹੁੰਦਾ ਹੈ ਪਰ ਲੋਕਾਂ ਨੂੰ ਜਾਣਕਾਰੀ ਨਾ ਹੋਣ ਕਰ ਕੇ ਹੀ ਏਜੰਸੀ ਮਾਲਕ ਉਨ੍ਹਾਂ ਤੋਂ ਵੱਧ ਪੈਸੇ ਵਸੂਲ ਰਹੇ ਹਨ।


Related News