ਜਲੰਧਰ ਵਿਖੇ ਗੁਰਦੁਆਰਾ ਸਾਹਿਬ ''ਚ ਗੁੱਲਕ ''ਚੋਂ ਪੈਸੇ ਕੱਢਦਾ ਫੜਿਆ ਗਿਆ ਚੋਰ, ਹੋਈ ਛਿੱਤਰ-ਪਰੇਡ

Saturday, Dec 27, 2025 - 05:51 PM (IST)

ਜਲੰਧਰ ਵਿਖੇ ਗੁਰਦੁਆਰਾ ਸਾਹਿਬ ''ਚ ਗੁੱਲਕ ''ਚੋਂ ਪੈਸੇ ਕੱਢਦਾ ਫੜਿਆ ਗਿਆ ਚੋਰ, ਹੋਈ ਛਿੱਤਰ-ਪਰੇਡ

ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੇ ਅਵਤਾਰ ਨਗਰ ਸਥਿਤ ਗੁਰਦੁਆਰਾ ਆਸਾ ਪੂਰਨ ਸਾਹਿਬ ਵਿੱਚ ਰਾਤ ਕਰੀਬ ਸਾਢੇ 11 ਵਜੇ ਇਕ ਚੋਰ ਗੇਟ ਟੱਪ ਕੇ ਦਾਖ਼ਲ ਹੋਇਆ। ਕਮੇਟੀ ਮੈਂਬਰਾਂ ਨੇ ਨੌਜਵਾਨ ਨੂੰ ਚੋਰੀ ਕਰਨ ਦੇ ਇਰਾਦੇ ਨਾਲ ਗੁਰਦੁਆਰੇ ਵਿੱਚ ਦਾਖ਼ਲ ਹੁੰਦੇ ਵੇਖਿਆ। ਇਸ ਤੋਂ ਬਾਅਦ, ਆਸ ਪਾਸ ਦੇ ਲੋਕਾਂ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਚੋਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਸ ਦੀ ਛਿੱਤਰ ਪਰੇਡ ਕੀਤੀ। 

ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਚੋਰੀ ਦੀ ਵੀਡੀਓ ਵੀ ਬਣਾ ਲਈ। ਫੜੇ ਜਾਣ ਮਗਰੋਂ ਚੋਰ ਖ਼ੁਦ ਵੀਡੀਓ ਵਿਚ ਮੰਨਣ ਲੱਗਾ ਕਿ ਉਹ ਚੋਰੀ ਦੀ ਮੰਸ਼ਾ ਨਾਲ ਗੁਰਦੁਆਰਾ ਸਾਹਿਬ ਵਿਚ ਗੇਟ ਟੱਪ ਕੇ ਅੰਦਰ ਦਾਖ਼ਲ ਹੋਇਆ ਸੀ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ ਕਿ ਮੌਕੇ ਉਤੇ ਫੜਿਆ ਗਿਆ। 

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਸਬੰਧੀ ਵਿਭਾਗ ਨੇ ਦਿੱਤੀ 5 ਦਿਨਾਂ ਲਈ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ 31 ਤੱਕ Alert

ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੌਜਵਾਨ ਕੁਝ ਸਮੇਂ ਤੋਂ ਗੁਰਦੁਆਰਾ ਸਾਹਿਬ ਵਿੱਚ ਰੋਜ਼ਾਨਾ ਆਉਂਦਾ ਸੀ ਅਤੇ ਸੇਵਾ ਕਰਨ ਦੀ ਆੜ ਵਿੱਚ ਦਾਖ਼ਲ ਹੁੰਦਾ ਸੀ। ਇਸ ਦੌਰਾਨ ਉਹ ਗੁਰਦੁਆਰੇ ਵਿੱਚ ਰੱਖੀ ਗੁੱਲਕ ਵਿੱਚੋਂ ਹੌਲੀ-ਹੌਲੀ ਪੈਸੇ ਕੱਢਣ ਦਾ ਕੰਮ ਕਰਦਾ ਸੀ। ਗੁਰਦੁਆਰਾ ਪ੍ਰਬੰਧਕਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਦਾਨ ਬਕਸੇ ਵਿੱਚ ਪੈਸੇ ਦੀ ਮਾਤਰਾ ਘੱਟ ਰਹੀ ਹੈ, ਜਿਸ ਕਾਰਨ ਸੰਗਤ ਦੇ ਕੁਝ ਮੈਂਬਰਾਂ ਨੇ ਉਸ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। 

PunjabKesari

ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਦਿਨ-ਦਿਹਾੜੇ ਦੁਕਾਨ 'ਤੇ ਚੱਲੀਆਂ ਗੋਲ਼ੀਆਂ! ਸਹਿਮੇ ਲੋਕ

ਘਟਨਾ ਵਾਲੇ ਦਿਨ ਦੋਸ਼ੀ ਨੌਜਵਾਨ ਜਿਵੇਂ ਹੀ ਬਕਸੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਵੇਖ ਲਿਆ ਅਤੇ ਤੁਰੰਤ ਉਸ ਨੂੰ ਫੜ ਲਿਆ। ਉਸ ਨੂੰ ਫੜਨ ਮਗਰੋਂ ਗੁਰਦੁਆਰੇ ਵਿੱਚ ਮੌਜੂਦ ਸੰਗਤ ਗੁੱਸੇ ਵਿੱਚ ਆ ਗਈ ਅਤੇ ਉਸ ਦੀ ਕੁੱਟਮਾਰ ਕੀਤੀ। ਘਟਨਾ ਸਥਾਨ 'ਤੇ ਵੱਡੀ ਭੀੜ ਇਕੱਠੀ ਹੋ ਗਈ ਅਤੇ ਕੁਝ ਸਮੇਂ ਲਈ ਸਥਿਤੀ ਤਣਾਅਪੂਰਨ ਹੋ ਗਈ। ਇਸ ਦੌਰਾਨ ਇਕ ਨੌਜਵਾਨ ਨੇ ਕੁੱਟਮਾਰ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਕਰ ਦਿੱਤੀ। ਨੌਜਵਾਨ ਦੇ ਸਿਰ ਵਿਚੋਂ ਖ਼ੂਨ ਨਿਕਲ ਰਿਹਾ ਸੀ। ਕਾਫ਼ੀ ਦੇਰ ਤੱਕ ਹੰਗਾਮਾ ਹੋਣ ਤੋਂ ਬਾਅਦ ਮੌਕੇ ਉਤੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੌਕੇ 'ਤੇ ਪਹੁੰਚੀ, ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਲੁੱਟ! SBI ਦੇ ATM 'ਚ ਵੱਡਾ ਡਾਕਾ, ਕਰੀਬ 29 ਲੱਖ ਦਾ ਲੁਟਿਆ ਕੈਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News