ਸਿੱਧੂ ਖਿਲਾਫ ਅਪਸ਼ਬਦ ਬੋਲਣ ’ਤੇ ਮਿੱਠੂ ਨੇ ਮਲਿਕ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
Monday, Jul 30, 2018 - 01:09 AM (IST)
ਅੰਮ੍ਰਿਤਸਰ, (ਕਮਲ)- ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਅਪਸ਼ਬਦ ਬੋਲਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਨਵ-ਨਿਯੁਕਤ ਜ਼ਿਲਾ ਭਾਜਪਾ ਪ੍ਰਧਾਨ ਆਨੰਦ ਸ਼ਰਮਾ ਦੀ ਤਾਜਪੋਸ਼ੀ ਕਰਨ ਜਾ ਰਹੇ ਮਲਿਕ ਦਾ ਕਾਫਲਾ ਸਿੱਧੂ ਦੇ ਚਹੇਤੇ ਅਤੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਸੌਰਭ ਮਦਾਨ ਮਿੱਠੂ ਨੇ ਆਪਣੇ ਸੈਂਕਡ਼ੇ ਸਾਥੀਆਂ ਨਾਲ ਰੋਕ ਲਿਆ ਤੇ ਮਲਿਕ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਿੱਠੂ ਨੇ ਕਿਹਾ ਕਿ ਮਲਿਕ ਨੂੰ ਅੰਮ੍ਰਿਤਸਰ ਦੀ ਜਨਤਾ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਨਗਰ ਨਿਗਮ ਕੌਂਸਲਰ ਦੀ ਚੋਣ ਬੁਰੀ ਤਰ੍ਹਾਂ ਹਾਰ ਚੁੱਕੇ ਮਲਿਕ ਬੌਖਲਾਹਟ ’ਚ ਸਸਤੀ ਮਸ਼ਹੂਰੀ ਲਈ ਮੰਤਰੀ ਸਿੱਧੂ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ। ਮਲਿਕ ਨੂੰ ਨਗਰ ਨਿਗਮ ਦੀਆਂ 85 ਸੀਟਾਂ ’ਚੋਂ ਕਿਸੇ ਵੀ ਸੀਟ ’ਤੇ ਕੌਂਸਲਰ ਦੀ ਚੋਣ ਲਡ਼ਨ ਦੀ ਖੁੱਲ੍ਹੀ ਚੁਣੌਤੀ ਦਿੰਦਿਆਂ ਮਿੱਠੂ ਨੇ ਕਿਹਾ ਕਿ ਸਿੱਧੂ ਦਾ ਇਹ ਚੇਲਾ ਕਿਸੇ ਵੀ ਵਾਰਡ ’ਚ ਮਲਿਕ ਨੂੰ ਹਰਾਉਣ ਲਈ ਤਿਆਰ ਹੈ।
