ਕਾਂਗਰਸ 'ਚ ਸ਼ਾਮਲ ਹੋਣ ਉਪਰੰਤ ਸਿੱਧੂ ਮੂਸੇ ਵਾਲਾ ਦੇ ਵਿਵਾਦਾਂ ਦੇ ਛਿੜੇ ਚਰਚੇ,ਬੱਬੂ ਮਾਨ ਨਾਲ ਵੀ ਪੈ ਚੁੱਕੈ ਪੰਗਾ

Friday, Dec 03, 2021 - 01:50 PM (IST)

ਕਾਂਗਰਸ 'ਚ ਸ਼ਾਮਲ ਹੋਣ ਉਪਰੰਤ ਸਿੱਧੂ ਮੂਸੇ ਵਾਲਾ ਦੇ ਵਿਵਾਦਾਂ ਦੇ ਛਿੜੇ ਚਰਚੇ,ਬੱਬੂ ਮਾਨ ਨਾਲ ਵੀ ਪੈ ਚੁੱਕੈ ਪੰਗਾ

ਚੰਡੀਗੜ੍ਹ (ਬਿਊਰੋ) : ਅੱਜ ਪੰਜਾਬੀ ਸੰਗੀਤ ਜਗਤ ਦਾ ਉੱਘਾ ਗਾਇਕ ਸਿੱਧੂ ਮੂਸੇ ਵਾਲਾ ਕਾਂਗਰਸ 'ਚ ਸ਼ਾਮਲ ਹੋ ਗਿਆ ਹੈ। ਕਾਂਗਰਸ 'ਚ ਸ਼ਾਮਲ ਹੋਣ ਮਗਰੋਂ ਗਾਇਕ ਸਿੱਧੂ ਮੂਸੇ ਵਾਲਾ ਦੇ ਵਿਵਾਦਾਂ ਦੇ ਚਰਚੇ ਛਿੜ ਗਏ ਹਨ। ਉਨ੍ਹਾਂ ਦਾ ਸਭ ਤੋਂ ਚਰਚਿਤ ਵਿਵਾਦ ਬੱਬੂ ਮਾਨ ਨਾਲ ਸਿੰਗ ਫਸਣ ਦਾ ਹੈ। ਸਿੱਧੂ ਮੂਸੇ ਵਾਲਾ ਨੇ ਆਪਣੇ ਲਾਈਵ 'ਚ ਬੱਬੂ ਮਾਨ ਤੇ ਉਨ੍ਹਾਂ ਦੇ ਫੈਨਜ਼ 'ਤੇ ਸਿੱਧਾ ਨਿਸ਼ਾਨਾ ਸਾਧਿਆ ਸੀ।

ਇੰਝ ਪਿਆ ਸੀ ਬੱਬੂ ਮਾਨ ਨਾਲ ਸਿੱਧੂ ਦਾ ਪੰਗਾ
ਦੱਸ ਦਈਏ ਕਿ ਬੱਬੂ ਦਾ ਗੀਤ 'ਅੜ੍ਹਬ ਪੰਜਾਬੀ' ਰਿਲੀਜ਼ ਹੋਇਆ ਸੀ। ਇਸ ਦੇ ਅਗਲੇ ਦਿਨ ਹੀ ਸਿੱਧੂ ਦਾ ਗੀਤ 'my block' ਰਿਲੀਜ਼ ਹੋਇਆ ਸੀ। ਯੂਟਿਊਬ 'ਤੇ ਸਿੱਧੂ ਮੂਸੇ ਵਾਲਾ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ। ਇਸ ਦਾ ਸਕ੍ਰੀਨ ਸ਼ਾਟ ਸਿੱਧੂ ਮੂਸੇ ਵਾਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਹੀ ਬੱਬੂ ਮਾਨ ਦੇ ਫੈਨਜ਼ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ। ਉਸ ਤੋਂ ਬਾਅਦ ਹੀ ਸਿੱਧੂ ਨੂੰ ਕੁਮੈਂਟਾਂ 'ਚ ਧਮਕੀਆਂ ਮਿਲਣ ਲੱਗ ਗਈਆ। ਇਸ ਤੋਂ ਬਾਅਦ ਇਸ ਸਭ ਦਾ ਗੁੱਸਾ ਸਿੱਧੂ ਨੇ ਆਪਣੇ ਲਾਈਵ 'ਚ ਕੱਢਿਆ ਤੇ ਬੱਬੂ ਮਾਨ ਦੇ ਫੈਨਜ਼ ਨੂੰ ਬੁਰਾ-ਭਲਾ ਕਿਹਾ। ਬਾਅਦ 'ਚ ਸੋਸ਼ਲ ਮੀਡੀਆ 'ਤੇ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦੇ ਫੈਨਜ਼ ਦੀ ਆਪਸੀ ਜੰਗ ਸ਼ੁਰੂ ਹੋ ਗਈ।

 

ਇਹ ਖ਼ਬਰ ਵੀ ਪੜ੍ਹੋ : ਕਾਂਗਰਸ ’ਚ ਸ਼ਾਮਲ ਹੋਣ ਦੀ ਸਿੱਧੂ ਮੂਸੇ ਵਾਲਾ ਨੇ ਦੱਸੀ ਵਜ੍ਹਾ, ਜਾਣੋ ਕੀ ਦਿੱਤਾ ਬਿਆਨ

AK47 ਨਾਲ ਫਾਇਰਿੰਗ ਕਰਦਾ ਆਇਆ ਸੀ ਨਜ਼ਰ
ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਦੇ ਵਾਇਰਲ ਗੀਤਾਂ ਦੇ ਨਾਲ-ਨਾਲ ਉਸ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾ ਸਿੱਧੂ ਮੂਸੇ ਵਾਲਾ ਦੀਆਂ 2 ਵੀਡੀਓਜ਼ ਵਾਇਰਲ ਹੋਈਆਂ ਸਨ। ਇਨ੍ਹਾਂ 'ਚੋਂ ਇੱਕ ਵੀਡੀਓ 'ਚ ਸਿੱਧੂ ਮੂਸੇ ਵਾਲਾ ਬਰਨਾਲਾ ਦੀ ਬਡਬਰ ਫਾਇਰਿੰਗ ਰੇਂਜ 'ਚ AK47 ਨਾਲ ਫਾਇਰਿੰਗ ਕਰਦਾ ਨਜ਼ਰ ਆਇਆ ਸੀ।

'ਆਰਮਜ਼ ਐਕਟ' ਕੇਸ ਤਹਿਤ ਲੱਗੀਆਂ ਸਨ ਕਈ ਧਾਰਾਵਾਂ 
ਦੂਸਰੀ ਵੀਡੀਓ 'ਚ ਸਿੱਧੂ ਮੂਸੇ ਵਾਲਾ ਸੰਗਰੂਰ ਦੀ ਲੱਡਾ ਕੋਠੀ ਰੇਂਜ 'ਚ ਫਾਇਰਿੰਗ ਕਰਦਾ ਨਜ਼ਰ ਆਇਆ। ਇਹ ਦੋਵੇਂ ਵੀਡੀਓਜ਼ ਲੌਕਡਾਊਨ ਸਮੇਂ ਦੀਆਂ ਸਨ। ਇਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਖ਼ਿਲਾਫ਼ 'ਆਰਮਜ਼ ਐਕਟ ਕੇਸ' ਤਹਿਤ ਕਈ ਧਾਰਾਵਾਂ ਲੱਗੀਆਂ ਸਨ। ਕੁਝ ਦਿਨ ਬਾਅਦ ਸਿੱਧੂ ਮੂਸੇ ਵਾਲਾ ਨੇ ਜ਼ਮਾਨਤ ਲੈ ਲਈ ਸੀ। ਇਸ ਤੋਂ ਅਗਲੇ ਦਿਨ ਸਿੱਧੂ ਮੂਸੇ ਵਾਲਾ ਦਾ ਇੱਕ ਗੀਤ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਸਿੱਧੂ ਫਿਰ ਵਿਵਾਦਾਂ 'ਚ ਘਿਰ ਗਿਆ।

ਇਹ ਖ਼ਬਰ ਵੀ ਪੜ੍ਹੋ : ਟਵਿਟਰ ਯੂਜ਼ਰ ਦਾ ਮਨਜਿੰਦਰ ਸਿਰਸਾ ਨੂੰ ਸਵਾਲ, ਕੀ ਹੁਣ ਵੀ ਕੰਗਨਾ ਨੂੰ ਜੇਲ੍ਹ ਭੇਜੋਗੇ? ਦੇਖੋ ਕੀ ਮਿਲਿਆ ਜਵਾਬ

'ਸੰਜੂ' ਗੀਤ ਨੂੰ ਲੈ ਕੇ ਰਿਹੈ ਵਿਵਾਦਾਂ 'ਚ
ਇਸ ਗੀਤ ਕਾਰਨ ਸਿੱਧੂ ਮੂਸੇ ਵਾਲਾ ਫਿਰ ਸੁਰਖੀਆਂ 'ਚ ਆਇਆ। ਗੀਤ 'ਸੰਜੂ' 'ਚ ਸਿੱਧੂ ਨੇ ਆਪਣੇ 'ਤੇ ਲੱਗੇ ਆਰਮਜ਼ ਐਕਟ ਕੇਸ ਦੀ ਤੁਲਨਾ ਸੰਜੇ ਦੱਤ ਦੇ ਕੇਸਾਂ ਨਾਲ ਕੀਤੀ ਸੀ। ਇਸ ਤੋਂ ਬਾਅਦ ਮੁਹਾਲੀ ਕਰਾਈਮ ਬ੍ਰਾਂਚ ਨੇ ਸਿੱਧੂ ਮੂਸੇ ਵਾਲਾ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਇੱਕ ਵਿਵਾਦ 'ਚ ਸਿੱਧੂ ਮੂਸੇ ਵਾਲਾ ਦੇ ਕਈ ਵਿਵਾਦ ਖੜ੍ਹੇ ਹੋਏ ਸਨ। ਆਪਣੇ ਸੋਸ਼ਲ ਮੀਡੀਆ 'ਤੇ ਸਿੱਧੂ ਨੇ ਪੱਤਰਕਾਰਾਂ ਨੂੰ ਧਮਕਾਇਆ ਸੀ। ਇਸ ਤੋਂ ਬਾਅਦ ਲੁਧਿਆਣਾ ਤੇ ਬਰਨਾਲਾ 'ਚ ਪੱਤਰਕਾਰਾਂ ਨੇ ਰੋਸ ਕਰ ਸਿੱਧੂ ਮੂਸੇ ਵਾਲਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News