ਬਿਜਲੀ ਦਾ ਬਕਾਇਆ ਬਿੱਲ ਵਸੂਲਣ ਨੂੰ ਲੈ ਕੇ ਪੈ ਗਿਆ ਰੌਲਾ, ਜਾਣੋ ਕੀ ਹੈ ਪੂਰਾ ਮਾਮਲਾ

Saturday, Oct 03, 2026 - 04:06 PM (IST)

ਬਿਜਲੀ ਦਾ ਬਕਾਇਆ ਬਿੱਲ ਵਸੂਲਣ ਨੂੰ ਲੈ ਕੇ ਪੈ ਗਿਆ ਰੌਲਾ, ਜਾਣੋ ਕੀ ਹੈ ਪੂਰਾ ਮਾਮਲਾ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸ੍ਰੀ ਮੁਕਤਸਰ ਸਾਹਿਬ ਦੇ ਪੰਡਤ ਜੈ ਦਿਆਲ ਸਟਰੀਟ ਇਲਾਕੇ ਵਿਚ ਬਿਜਲੀ ਦਾ ਬਕਾਇਆ ਬਿੱਲ ਵਸੂਲਣ ਗਏ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਨਾਲ ਕਥਿਤ ਰੂਪ ਵਿਚ ਗਾਲੀ-ਗਲੋਚ ਕਰਨ, ਕਹੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਅਤੇ ਰਿਵਾਲਵਰ ਨਾਲ ਗੋਲੀ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ​ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਟੀ ਥਾਣਾ ਮੁਕਤਸਰ ਵਿਖੇ ਨੰਬਰ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਵੱਡੇ ਸ਼ਹਿਰ ਦੇ ਸਪਾ ਸੈਂਟਰ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਜਾਂਚ 'ਚ ਹੋਇਆ ਵੱਡਾ ਖ਼ੁਲਾਸਾ

​ਕੀ ਹੈ ਪੂਰਾ ਮਾਮਲਾ?

​ਸਹਾਇਕ ਇੰਜੀਨੀਅਰ ਵੰਡ ਉਪ-ਮੰਡਲ (ਸ਼ਹਿਰੀ) ਸ੍ਰੀ ਮੁਕਤਸਰ ਸਾਹਿਬ ਵੱਲੋਂ ਭੇਜੇ ਪੱਤਰ ਨੰਬਰ 1929 (ਮਿਤੀ 28.09.2026) ਅਨੁਸਾਰ, ਦਫ਼ਤਰੀ ਹੁਕਮਾਂ ਦੀ ਪਾਲਣਾ ਕਰਦਿਆਂ ਇਕ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਵਿਚ ਇੰਜੀਨੀਅਰ ਸੁਖਪਾਲ ਸਿੰਘ (ਏ.ਈ.), ਸ਼ਮਿੰਦਰ ਸਿੰਘ (ਜੇ.ਈ.), ਗੁਰਜੀਤ ਸਿੰਘ (ਜੇ.ਈ.), ਮਨਜੀਤ ਸਿੰਘ (ਲਾਈਨਮੈਨ) ਅਤੇ ਵਿਕਾਸ ਸਿੰਘ (ਲਾਈਨਮੈਨ) ਸ਼ਾਮਲ ਸਨ, ਜੋ ਪੰਡਤ ਜੈ ਦਿਆਲ ਸਟਰੀਟ ਵਿਖੇ ਬਕਾਇਆ ਰਕਮ ਦੀ ਉਗਰਾਹੀ ਲਈ ਗਏ ਸਨ। ਟੀਮ ਨੇ ​ਜਦੋਂ ਮੀਟਰ ਖਾਤਾ ਨੰਬਰ 4055144000 ਦੇ ਖਪਤਕਾਰ ਕੁਲਬੀਰ ਸਿੰਘ (ਪੁੱਤਰ ਜਸਵੰਤ ਸਿੰਘ, ਵਾਸੀ ਸ੍ਰੀ ਮੁਕਤਸਰ ਸਾਹਿਬ - ਮੋਸਟ ਵੈਲਕਮ ਇਲੈਕਟ੍ਰੋਨਿਕਸ) ਨੂੰ ਉਸ ਦਾ ਬਕਾਇਆ ਬਿੱਲ 1,42,966 ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਉਹ ਭੜਕ ਗਿਆ।

ਇਹ ਵੀ ਪੜ੍ਹੋ : ਪੰਜਾਬ : ਡੀ. ਐੱਸ. ਪੀ. ਦਫ਼ਤਰ 'ਤੇ ਫਾਇਰਿੰਗ, ਪੁਲਸ ਨੇ ਪੂਰਾ ਸ਼ਹਿਰ ਕਰ 'ਤਾ ਸੀਲ

​ਹਮਲੇ ਦੀ ਕੋਸ਼ਿਸ਼ ਅਤੇ ਗੋਲੀ ਮਾਰਨ ਦੀ ਧਮਕੀ

​ਸ਼ਿਕਾਇਤ ਅਨੁਸਾਰ ਖਪਤਕਾਰ ਕੁਲਬੀਰ ਸਿੰਘ ਨੇ ਜੇ.ਈ. ਸ਼ਮਿੰਦਰ ਸਿੰਘ ਅਤੇ ਬਾਕੀ ਸਟਾਫ਼ ਨਾਲ ਗਾਲੀ-ਗਲੋਚ ਕੀਤਾ। ਇੰਨਾ ਹੀ ਨਹੀਂ, ਉਸ ਨੇ ਨੇੜੇ ਕੰਮ ਕਰ ਰਹੇ ਮਜ਼ਦੂਰਾਂ ਦੀ ਕਹੀ ਚੁੱਕ ਕੇ ਜੇ.ਈ. ਸ਼ਮਿੰਦਰ ਸਿੰਘ 'ਤੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਰਿਵਾਲਵਰ ਨਾਲ ਗੋਲੀ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮੌਕੇ 'ਤੇ ਮੌਜੂਦ ਸਾਥੀਆਂ ਨੇ ਵਿਚ-ਬਚਾਅ ਕਰਕੇ ਜੇ.ਈ. ਨੂੰ ਬਚਾਇਆ। ​ਪੁਲਸ ਨੇ ਪ੍ਰਾਪਤ ਸ਼ਿਕਾਇਤ ਦੇ ਆਧਾਰ 'ਤੇ ਕੁਲਬੀਰ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News