ਫਰੀਦਕੋਟ ਤੋਂ ਵੱਡੀ ਖ਼ਬਰ : ਚੋਰੀ ਦਾ ਵਾਹਨ ਬਰਾਮਦ ਕਰਨ ਗਈ ਪੁਲਸ ’ਤੇ ਚਲਾ ''ਤੀਆਂ ਗੋਲੀਆਂ, ਮੁਲਜ਼ਮ ਜ਼ਖ਼ਮੀ

Monday, Oct 12, 2026 - 08:17 AM (IST)

ਫਰੀਦਕੋਟ ਤੋਂ ਵੱਡੀ ਖ਼ਬਰ : ਚੋਰੀ ਦਾ ਵਾਹਨ ਬਰਾਮਦ ਕਰਨ ਗਈ ਪੁਲਸ ’ਤੇ ਚਲਾ ''ਤੀਆਂ ਗੋਲੀਆਂ, ਮੁਲਜ਼ਮ ਜ਼ਖ਼ਮੀ

ਫਰੀਦਕੋਟ (ਰਾਜਨ) - ਬਠਿੰਡਾ ਤੋਂ ਚੋਰੀ ਹੋਈ ਪਿਕਅੱਪ ਗੱਡੀ ਬਰਾਮਦ ਕਰਨ ਲਈ ਫਰੀਦਕੋਟ ਪਹੁੰਚੀ ਪੁਲਸ ਪਾਰਟੀ ’ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੁਆਰਾ ਘੇਰਾਬੰਦੀ ਕੀਤੇ ਜਾਣ ਦੌਰਾਨ ਮੁਲਜ਼ਮ ਵੱਲੋਂ ਚਲਾਈ ਗੋਲੀ ਕਾਰਨ ਪੁਲਸ ਮੁਲਾਜ਼ਮ ਤਾਂ ਵਾਲ-ਵਾਲ ਬਚ ਗਏ ਪਰ ਆਪਣੇ ਵੱਲੋਂ ਚਲਾਈ ਗੋਲੀ ਪੈਰ ਵਿਚ ਲੱਗਣ ਕਾਰਨ ਮੁਲਜ਼ਮ ਖੁਦ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਰਮਨ ਕੁਮਾਰ ਵਾਸੀ ਗੁਰੂਹਰਸਹਾਏ (ਜ਼ਿਲ੍ਹਾ ਫਿਰੋਜ਼ਪੁਰ) ਵਜੋਂ ਹੋਈ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ’ਚ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਰਿਹਾ 5 ’ਚੋਂ ਇਕ ਕੁੜੀ ਦਾ ਵਿਆਹ, ਯੂਨੀਸੈਫ਼ ਦਾ ਵੱਡਾ ਖੁਲਾਸਾ

ਜਾਣਕਾਰੀ ਅਨੁਸਾਰ ਬਠਿੰਡਾ ਤੋਂ ਪਿਕਅੱਪ ਚੋਰੀ ਹੋਣ ਤੋਂ ਬਾਅਦ ਪੁਲਸ ਨੇ ਭਾਲ ਸ਼ੁਰੂ ਕੀਤੀ ਸੀ। ਗੱਡੀ ’ਚ ਜੀ. ਪੀ. ਐੱਸ. ਸਿਸਟਮ ਲੱਗਿਆ ਹੋਣ ਕਰ ਕੇ ਮਿਲੀ ਲੋਕੇਸ਼ਨ ਦੇ ਆਧਾਰ ’ਤੇ ਪੁਲਸ ਗੱਡੀ ਦਾ ਪਿੱਛਾ ਕਰਦਿਆਂ ਫਰੀਦਕੋਟ ਪਹੁੰਚ ਗਈ। ਮੁੱਢਲੀ ਜਾਂਚ ਮੁਤਾਬਕ ਚੋਰੀ ਦੀ ਪਿਕਅੱਪ ਨੂੰ ਇਕ ਕਾਰ ਨਾਲ ਟੋਅ ਕਰ ਕੇ ਲਿਆਂਦਾ ਜਾ ਰਿਹਾ ਸੀ। ਪੁਲਸ ਪਾਰਟੀ ਨੇ ਤਲਵੰਡੀ ਰੋਡ ’ਤੇ ਪਹੁੰਚ ਕੇ ਪਿਕਅੱਪ ਬਰਾਮਦ ਕਰ ਲਈ। ਜਦੋਂ ਪੁਲਸ ਨੇ ਘੇਰਾਬੰਦੀ ਕਰ ਕੇ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਆਪਣੇ ਹੀ ਪੈਰ ’ਚ ਲੱਗ ਗਈ। ਇਸ ਸਬੰਧੀ ਐੱਸ. ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਦੇ ਏ. ਐੱਸ. ਆਈ. ਸੁਖਦੀਪ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਜ਼ਖ਼ਮੀ ਮੁਲਜ਼ਮ ਖ਼ਿਲਾਫ ਕੇਸ ਦਰਜ ਕੀਤਾ ਜਾ ਰਹਾ ਹੈ। ਘਟਨਾ ’ਚ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦਾ ਸ਼ੱਕ ਹੋਣ ਕਾਰਨ ਪੁਲਸ ਵੱਲੋਂ ਬਾਕੀ ਸ਼ੱਕੀਆਂ ਦੀ ਪਛਾਣ ਅਤੇ ਮਾਮਲੇ ਦੇ ਹੋਰ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News