ਛੋਟਾ ਹਾਥੀ ਤੇ ਐਕਟਿਵਾ ਦੀ ਜ਼ਬਰਦਸਤ ਟੱਕਰ, ਭਿਆਨਕ ਬਣੇ ਹਾਲਾਤ

Tuesday, Oct 06, 2026 - 03:20 PM (IST)

ਛੋਟਾ ਹਾਥੀ ਤੇ ਐਕਟਿਵਾ ਦੀ ਜ਼ਬਰਦਸਤ ਟੱਕਰ, ਭਿਆਨਕ ਬਣੇ ਹਾਲਾਤ

ਜੈਤੋ (ਜਿੰਦਲ) : ਬਾਜਾਖਾਨਾ ਰੋਡ ’ਤੇ ਡਰੀਮ ਕੈਸਲ ਪੈਲੇਸ ਨੇੜੇ ਇਕ ਛੋਟਾ ਹਾਥੀ ਅਤੇ ਐਕਟਿਵਾ ਦੀ ਟੱਕਰ ’ਚ ਐਕਟਿਵਾ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਦੀ ਸੂਚਨਾ ਕਿਸੇ ਰਾਹਗੀਰ ਨੇ ਸਹਾਰਾ ਕਲੱਬ ਦੇ ਐਮਰਜੈਂਸੀ ਨੰਬਰ ’ਤੇ ਦਿੱਤੀ। ਸੂਚਨਾ ਮਿਲਦਿਆਂ ਹੀ ਸਹਾਰਾ ਕਲੱਬ ਦੇ ਪ੍ਰਧਾਨ ਪਰਵੀਨ ਸਿੰਗਲਾ ਅਤੇ ਐਂਬੂਲੈਂਸ ਪਾਇਲਟ ਸਵਰਨ ਸਿੰਘ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। 

ਉਨ੍ਹਾਂ ਜ਼ਖਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਪਹੁੰਚਾਇਆ ਗਿਆ। ਜ਼ਖਮੀ ਦੀ ਪਛਾਣ ਗੁਰਬਾਜ਼ ਸਿੰਘ (30) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਝੱਖੜਵਾਲਾ ਵਜੋਂ ਹੋਈ ਹੈ।


author

Gurminder Singh

Content Editor

Related News