ਕੀਤੇ ਅਣਸੁਲਝੀ ਨਾ ਰਹਿ ਜਾਵੇ ਸੀਆ ਕਤਲ ਕੇਸ ਦੀ ਗੁੱਥੀ!

11/09/2017 4:40:19 PM

ਪਠਾਨਕੋਟ / ਭੋਆ (ਸ਼ਾਰਦਾ, ਅਰੁਣ) — ਭੋਆ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਪਿੰਡ ਰਾਇਪੁਰ ਕੁਲੀਆਂ (ਕਥਲੌਰ) ਦੀ 16 ਸਾਲਾ ਨਾਬਾਲਿਗ ਲੜਕੀ ਸੀਆ ਦੀ ਸ਼ੱਕੀ ਹਾਲਤਾਂ 'ਚ ਹੋਈ ਮੌਤ ਦੀ ਰੱਹਸਮਈ ਗੁੱਥੀ ਲੰਮੇ ਸਮੇਂ ਬਾਅਦ ਵੀ ਅਣਸੁਲਝੀ ਬਣੀ ਹੋਈ ਹੈ। ਕਰੀਬ 25 ਦਿਨ ਬੀਤ ਚੁਕੇ ਹਨ ਪਰ ਫਿਲਹਾਲ ਪੁਲਸ ਦੇ ਹੱਥ ਖਾਲੀ ਹਨ।
ਸੀਆ ਦੀ ਮੌਤ ਨਾਲ ਜੁੜੀ ਘਟਨਾ ਦੇ ਤੱਥਾਂ ਤਕ ਪਹੁੰਚਣਾ ਪੁਲਸ ਲਈ ਅੱਜ ਵੀ ਪਹੇਲੀ ਬਣਿਆ ਹੋਇਆ ਹੈ। ਉਥੇ ਹੀ ਆਮ ਜਨਤਾ ਲਈ ਇਹ ਸਵਾਲ ਅੱਜ ਵੀ ਪਹੇਲੀ ਬਣਿਆ ਹੋਇਆ ਹੈ ਕਿ ਕਿਵੇਂ ਸੀਆ ਦੇ ਕਾਤਲਾਂ ਨੇ ਉਸ ਨੂੰ ਪਿੰਡ ਤੋਂ ਦੂਰ ਗੰਨੇ ਦੇ ਖੇਤਾਂ 'ਚ ਦਫਨਾ ਦਿੱਤਾ? ਇਸ ਅਣਸੁਲਝੇ ਸਵਾਲ ਦਾ ਜਵਾਬ ਉਦੋਂ ਹੀ ਮਿਲ ਸਕਦਾ ਹੈ, ਜਦ ਪੁਲਸ ਪ੍ਰਸ਼ਾਸਨ ਵਲੋਂ ਬਣਾਈ ਐੱਸ. ਆਈ. ਟੀ. ਤੇਜ਼ੀ ਨਾਲ ਮਾਮਲੇ ਦੀ ਜਾਂਚ ਅੱਗੇ ਵਧਾਉਣ ਤੇ ਤੱਥਾਂ ਦੀ ਤਹਿ ਤਕ ਪਹੁੰਚਣ।
ਸੀਆ ਕਤਲ ਕੇਸ 'ਚ ਜਵਾਬ ਮੰਗਦੇ ਸਵਾਲ
ਆਖਿਰ ਸੀਆ 14 ਅਕਤੂਬਰ ਨੂੰ ਰਾਤ 8 ਵਜੇ ਤੋਂ ਬਾਅਦ ਕਿਸ ਦੇ ਬੁਲਾਵੇ 'ਤੇ ਕਿਸ ਦੇ ਨਾਲ ਗਈ?
ਕੀ ਸੀਆ ਨੂੰ ਮੌਤ ਦੇ ਘਾਟ ਉਤਾਰਣ ਤੋਂ ਬਾਅਦ ਕਾਤਲਾਂ ਨੇ ਉਸ ਦੇ ਨਾਲ ਜ਼ਬਰ-ਜਨਾਹ ਕੀਤਾ?
ਗੰਨੇ ਦੇ ਖੇਤ 'ਚ ਮਿਲੀ ਖੂਨ ਲੱਗੀ ਰੱਸੀ ਤੇ ਚੱਪਲਾਂ ਕੀ ਕਾਤਲਾਂ ਦੀਆਂ ਹਨ?
ਕੀ ਸੀਆ ਦਾ ਕਤਲ ਰੱਸੀ ਨਾਲ ਗਲਾ ਘੁੱਟ ਕੇ ਕੀਤਾ ਗਿਆ ਜਾਂ ਕਿਸੇ ਹੋਰ ਹਥਿਆਰ ਨਾਲ?
ਰਾਤ 8 ਵਜੇ ਤੋਂ ਬਾਅਦ ਅਜਿਹਾ ਕੀ ਹੋਇਆ ਕਿ ਸੀਆ ਜ਼ਿੰਦਾ ਵਾਪਸ ਨਹੀਂ ਪਰਤੀ?
ਸਿਆ ਦੇ ਪਿਤਾ ਦੇ ਬਿਆਨਾਂ 'ਤੇ ਸੀਆ ਉਸ ਦੇ ਲਈ ਖਾਣਾ ਬਣਾ ਕੇ ਲਿਆਈ ਸੀ ਪਰ ਖਾਣਾ ਖਿਲਾਉਂਦੇ ਸਮੇਂ ਸੀਆ ਨੇ ਕੀਤੇ ਜਾਣ ਦਾ ਜ਼ਿਕਰ ਨਹੀਂ ਕੀਤਾ।
ਉਥੇ ਹੀ ਦੂਜੇ ਪਾਸੇ ਜਿਸ ਸਲੋ ਮਸ਼ੀਨ ਨਾਲ ਸੀਆ ਕਤਲ ਦੀ ਜਾਂਚ ਚਲ ਰਹੀ ਹੈ। ਅਜਿਹੇ 'ਚ ਸ਼ੱਕ ਹੈ ਕਿ ਕੀਤੇ ਅਜਿਹਾ ਨਾ ਹੋਵੇ ਕਿ ਸੀਆ ਦੀ ਮੌਤ ਦੀ ਗੁੱਥੀ ਲੰਮੇ ਸਮੇਂ ਤਕ ਅਣਸੁਲਝੀ ਰਹਿ ਜਾਵੇ ਕਿਉਂਕਿ ਸੀਆ 14 ਅਕਤੂਬਰ ਨੂੰ ਗਾਇਬ ਹੋਈ ਸੀ ਤੇ ਇਸ ਹਾਦਸੇ ਨੂੰ 25 ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ ਹਨ। 


Related News