ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਵਜ਼ੀਫਾ ਵੰਡ ਸਮਾਰੋਹ ਦਾ ਆਯੋਜਨ, CM ਭਗਵੰਤ ਮਾਨ ਵੀ ਪੁੱਜੇ
Monday, Dec 04, 2023 - 02:17 PM (IST)
ਜਲੰਧਰ (ਵੈੱਬ ਡੈਸਕ, ਸੋਨੂੰ, ਪਾਂਡੇ)– ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ’ਚ ਜਲੰਧਰ ਦੇ ਵੱਖ-ਵੱਖ ਸਕੂਲਾਂ ’ਚ ਪੜ੍ਹਣ ਵਾਲੇ ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫਾ ਵੰਡ ਸਮਾਰੋਹ ਡੀ. ਏ. ਵੀ, ਇੰਸਟੀਚਿਊਟ ਐਂਡ ਇੰਜੀਨੀਅਰਿੰਗ ਕਾਲਜ ਕਬੀਰ ਨਗਰ ’ਚ ਆਯੋਜਿਤ ਕੀਤਾ ਗਿਆ। ਇਸ ਮੌਕੇ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਸਣੇ ਸਮਾਜਿਕ, ਧਾਰਮਿਕ ਸਣੇ ਵਪਾਰਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ।
ਸਮਾਰੋਹ ਦੌਰਾਨ ਲਗਭਗ 1300 ਸ਼ਾਮਲ ਹੋਏ ਹਰੇਕ ਬੱਚੇ ਨੂੰ ਇਕ-ਇਕ ਸਕੂਲ ਬੈਗ ਦਿੱਤਾ ਗਿਆ, ਜਿਸ ’ਚ ਬੱਚਿਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ’ਚ ਕੰਮ ਆਉਣ ਵਾਲੀਆਂ ਵਸਤੂਆਂ ਹੋਣ ਦੇ ਨਾਲ-ਨਾਲ 300 ਰੁਪਏ ਦਾ ਚੈੱਕ ਦਿੱਤਾ ਗਿਆ। ਵਿਦਿਆਰਥੀਆਂ ਦੀ ਸਹੂਲਤ ਲਈ ਚੈੱਕ ਨੂੰ ਕੈਸ਼ ਕਰਵਾਉਣ ਲਈ ਬੈਂਕ ਦਾ ਕਾਊਂਟਰ ਵੀ ਲਾਇਆ ਗਿਆ ਹੈ। ਸਮਾਰੋਹ ’ਚ ਸ਼ਹਿਰ ਦੇ ਮਾਹਿਰ ਡਾਕਟਰਾਂ ਵੱਲੋਂ ਬੱਚਿਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ।
ਇਹ ਵੀ ਪੜ੍ਹੋ : ਵਿਆਹ ਸਮਾਗਮ 'ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਮਚਿਆ ਚੀਕ-ਚਿਹਾੜਾ
ਸ਼ਾਮਲ ਹੋਣ ਵਾਲੇ ਬੱਚਿਆਂ ਨੂੰ ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦੇ ਭੋਜਨ ਦੀ ਵਿਵਸਥਾ ਕੀਤੀ ਗਈ ਹੈ। ਸਮਾਰੋਹ ’ਚ ਬੱਚਿਆਂ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਬੱਚਿਆ ’ਚ ਕੱਢੇ ਜਾਣ ਵਾਲੀ ਲੱਕੀ ਡਰਾਅ ਦੇ ਤਹਿਤ ਜੇਤੂਆਂ ਨੂੰ ਹੱਥ ਦੀ ਘੜੀਆਂ ਦਿੱਤੀਆਂ ਜਾਣਗੀਆਂ।
ਸ਼੍ਰੀ ਵਿਜੇ ਚੋਪੜਾ ਨੂੰ ਭਾਰਤ ਰਤਨ ਨਾਲ ਸਨਮਾਨਤ ਕਰਨਾ ਚਾਹੀਦਾ : ਅਸ਼ੋਕ ਮਹਿਤਾ
ਰਾਸ਼ਟਰੀ ਪੰਜਾਬੀ ਮਹਾਸਭਾ ਐੱਨ. ਜੀ. ਓ. ਦੇ ਅਸ਼ੋਕ ਮਹਿਤਾ ਨੇ ਕਿਹਾ ਕਿ ਉਹ ਪਰਮਪਿਤਾ ਪ੍ਰਮਾਤਮਾ ਨੂੰ ਅਰਦਾਸ ਕਰਦੇ ਹਨ ਕਿ ਬੱਚੇ ਅੱਗੇ ਚੱਲ ਕੇ ਦੇਸ਼ ਅਤੇ ਸਮਾਜ ਦਾ ਨਾਂ ਰੌਸ਼ਨ ਕਰਨ। ਸ਼੍ਰੀ ਵਿਜੇ ਚੋਪੜਾ ਵਲੋਂ ਕੀਤੇ ਜਾ ਰਹੇ ਇਸ ਕੰਮ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਉਮਰ ’ਚ ਇਨ੍ਹਾਂ ਦੀ ਸਮਾਜ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਸਲਾਮ ਹੈ। ਹਰ ਸਮੇਂ ਸਮਾਜ ਦੀ ਸੇਵਾ ਲਈ ਚਿੰਤਤ ਰਹਿੰਦੇ ਹੋਏ ਉਹ ਲੋਕਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਹਨ। ਕਲਯੁੱਗ ਦੇ ਇਹ ਅਵਤਾਰ ਪੁਰਸ਼ ਹਨ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਅਜਿਹੀ ਸ਼ਖ਼ਸੀਅਤ ਸ਼੍ਰੀ ਚੋਪੜਾ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ।
ਵਰਿੰਦਰ ਸ਼ਰਮਾ ਨੇ ਕੀਤਾ ਸਵਾਗਤ
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਉੱਪ ਪ੍ਰਧਾਨ ਵਰਿੰਦਰ ਸ਼ਰਮਾ ਨੇ ਵਜ਼ੀਫਾ ਵੰਡ ਸਮਾਰੋਹ ’ਚ ਆਏ ਹੋਏ ਮਹਿਮਾਨਾਂ ਦਾ ਵਿਧੀਪੂਰਵਕ ਸਵਾਗਤ ਕਰਦਿਆਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਕੂਲ ਕੋਈ ਬਿਲਡਿੰਗ ਨਾਲ ਵੱਡਾ ਨਹੀਂ ਹੁੰਦਾ, ਸਿੱਖਿਆ ਅਤੇ ਸੰਸਕਾਰਾਂ ਨਾਲ ਵੱਡਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਹਨ, ਇਸ ਦੀ ਸਥਾਪਨਾ 1992 ’ਚ ਹੋਈ। ਕਮੇਟੀ ਵੱਲੋਂ ਉੱਤਰ ਭਾਰਤ ਦੀ ਸਭ ਤੋਂ ਵੱਡੀ ਸ਼ੋਭਾ ਯਾਤਰਾ ਦਾ ਆਯੋਜਨ ਹਰ ਸਾਲ ਹੁੰਦਾ ਹੈ। ਸ਼ੋਭਾ ਯਾਤਰਾ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ’ਚ ਹਰ ਵਰਗਾਂ ਤੇ ਧਰਮਾਂ ਦੇ ਲੋਕ ਸ਼ਾਮਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਅੱਜ ਬੱਚਿਆਂ ਨੂੰ ਵਜ਼ੀਫ਼ਾ ਵੰਡ ਸਮਾਰੋਹ ’ਚ ਦਿੱਤੇ ਗਏ ਸਕੂਲੀ ਬੈਗ ’ਚ 18 ਤਰ੍ਹਾਂ ਦੀ ਸਮੱਗਰੀ ਹੈ ਜੋ ਕਿ ਵੱਖ-ਵੱਖ ਮਹਾਨ ਸ਼ਖਸੀਅਤਾਂ ਵੱਲੋਂ ਦਿੱਤੀ ਗਈ ਹੈ। ਉਥੇ ਹੀ ਮੈਡੀਕਲ ਚੈੱਕਅਪ ਸ਼ਹਿਰ ਦੇ ਮਾਹਿਰ ਡਾਕਟਰਾਂ ਵੱਲੋਂ ਕੀਤਾ ਗਿਆ ਹੈ।
ਅਵਨੀਸ਼ ਅਰੋੜਾ ਨੇ ਧੰਨਵਾਦ ਪ੍ਰਗਟ ਕੀਤਾ
ਮੰਚ ਦਾ ਸੰਚਾਲਨ ਕਰਦੇ ਹੋਏ ਅਵਨੀਸ਼ ਅਰੋੜਾ ਨੇ ਸਮਾਗਮ ’ਚ ਆਏ ਸਾਰੇ ਮੁੱਖ ਮਹਿਮਾਨਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ’ਚ 1300 ਬੱਚਿਆਂ ਨੂੰ ਵਜ਼ੀਫਾ ਵੰਡਿਆ ਗਿਆ। ਹਰੇਕ ਬੱਚੇ ਨੂੰ 300 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ, ਉੱਥੇ ਹੀ ਇਕ ਸਕੂਲ ਬੈਗ ਵੀ ਦਿੱਤਾ ਗਿਆ, ਜਿਸ ’ਚ ਬੱਚਿਆਂ ਦੇ ਰੋਜ਼ਾਨਾ ਕੰਮ ਆਉਣ ਵਾਲੀ ਸਮੱਗਰੀ ਪਾਈ ਗਈ ਹੈ ਜੋ ਕਿ ਵੱਖ-ਵੱਖ ਮਹਾਨ ਸ਼ਖਸੀਅਤਾਂ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਡੇਵੀਅਟ ਮੈਨੇਜਮੈਂਟ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਤੇ ਬੱਚਿਆਂ ਦਾ ਮੈਡੀਕਲ ਚੈੱਕਅੱਪ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ’ਤੇ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ’ਤੇ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ, ਹਰਭਜਨ ਸਿੰਘ ਈ. ਟੀ. ਓ., ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਭਾਜਪਾ ਆਗੂ ਰਾਕੇਸ਼ ਰਾਠੌਰ, ਮਨੋਜ ਕੁਮਾਰ, ਸੀ. ਐੱਲ. ਕੋਛੜ, ਵਿਵੇਕ ਖੰਨਾ, ਵਿਨੋਦ ਅਗਰਵਾਲ, ਐੱਮ. ਡੀ. ਸੱਭਰਵਾਲ, ਆਈ. ਪੀ. ਐੱਸ. ਅਸ਼ੋਕ ਗਰੋਵਰ, ਮਨਮੋਹਨ ਕਪੂਰ, ਹਰੀਸ਼ ਚੋਪੜਾ, ਰਮੇਸ਼ ਗੁੰਬਰ, ਗੁਲਸ਼ਨ ਸੱਭਰਵਾਲ, ਡਾ. ਮੁਕੇਸ਼ ਵਾਲੀਆ, ਪਵਨ ਭੋਡੀ, ਮੱਟੂ ਸ਼ਰਮਾ, ਪ੍ਰਦੀਪ ਛਾਬੜਾ, ਗੌਰਵ ਮਹਾਜਨ, ਪੰਡਿਤ ਹੇਮੰਤ, ਸੁਮੇਸ਼ ਆਨੰਦ, ਸੰਜੀਵ ਦੇਵ ਸ਼ਰਮਾ, ਤਰਸੇਮ ਕਪੂਰ, ਡਿੰਪਲ ਸੂਰੀ, ਯਸ਼ਪਾਲ ਸਫਰੀ, ਸੁਨੀਤਾ ਭਾਰਦਵਾਜ, ਅਮਿਤ ਤਲਵਾੜ, ਇਕਬਾਲ ਸਿੰਘ ਅਰਨੇਜਾ, ਮਨਿੰਦਰ ਸਿੰਘ ਸੇਖੋਂ ਸਮੇਤ ਵੱਡੀ ਗਿਣਤੀ ’ਚ ਮੁੱਖ ਮਹਿਮਾਨ ਸ਼ਾਮਲ ਹੋਏ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਵੱਡੀ ਖ਼ਬਰ, ਵਿਆਹ ਸਮਾਗਮ 'ਚ ਸ਼ਾਮਲ ਹੋਣ ਗਏ 'ਆਪ' ਆਗੂ ਦੀ ਮਿਲੀ ਲਾਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।