ਪੰਚਾਂ ਦੇ ਸਹੁੰ ਚੁੱਕ ਸਮਾਗਮਾਂ ਦਾ ਪ੍ਰੋਗਰਾਮ ਜਾਰੀ, ਜੱਦੀ ਜ਼ਿਲ੍ਹੇ ''ਚ ਸਹੁੰ ਚੁਕਵਾਉਣਗੇ CM ਮਾਨ
Friday, Nov 15, 2024 - 11:13 AM (IST)

ਚੰਡੀਗੜ੍ਹ (ਅੰਕੁਰ)- ਨਵੇਂ ਚੁਣੇ ਗਏ ਪੰਚਾਂ ਦੇ ਪੂਰੇ ਪੰਜਾਬ ’ਚ ਜ਼ਿਲਾ ਪੱਧਰੀ ਸਹੁੰ ਚੁੱਕ ਸਮਾਗਮ 19 ਨਵੰਬਰ ਨੂੰ ਕਰਵਾਏ ਜਾਣਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਜ਼ਿਲੇ ਸੰਗਰੂਰ ’ਚ ਪੰਚਾਂ ਨੂੰ ਸਹੁੰ ਚੁਕਵਾਉਣਗੇ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਫ਼ਰੀਦਕੋਟ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਸ਼ਹੀਦ ਭਗਤ ਸਿੰਘ ਨਗਰ ’ਚ ਪੰਚਾਂ ਨੂੰ ਸਹੁੰ ਚੁਕਵਾਉਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਇਸੇ ਤਰ੍ਹਾਂ ਹਰਪਾਲ ਸਿੰਘ ਚੀਮਾ ਸਵੇਰੇ ਬਠਿੰਡਾ ਤੇ ਸ਼ਾਮ ਨੂੰ ਮਾਨਸਾ ’ਚ ਪੰਚਾਂ ਨੂੰ ਸਹੁੰ ਚੁਕਵਾਉਣਗੇ। ਅਮਨ ਅਰੋੜਾ ਮੋਗਾ, ਡਾ. ਬਲਜੀਤ ਕੌਰ ਫ਼ਾਜ਼ਿਲਕਾ, ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ, ਡਾ. ਬਲਬੀਰ ਸਿੰਘ ਪਟਿਆਲਾ, ਲਾਲ ਚੰਦ ਕਟਾਰੂਚੱਕ ਪਠਾਨਕੋਟ, ਲਾਲਜੀਤ ਸਿੰਘ ਭੁੱਲਰ ਤਰਨਤਾਰਨ, ਹਰਜੋਤ ਸਿੰਘ ਬੈਂਸ ਰੂਪਨਗਰ, ਹਰਭਜਨ ਸਿੰਘ ਈ. ਟੀ. ਓ. ਮੋਹਾਲੀ, ਗੁਰਮੀਤ ਸਿੰਘ ਖੁੱਡੀਆਂ ਫ਼ਿਰੋਜ਼ਪੁਰ, ਡਾ. ਰਵਜੋਤ ਸਿੰਘ ਕਪੂਰਥਲਾ, ਬਰਿੰਦਰ ਕੁਮਾਰ ਗੋਇਲ ਮਲੇਰਕੋਟਲਾ, ਹਰਦੀਪ ਸਿੰਘ ਮੁੰਡੀਆਂ ਲੁਧਿਆਣਾ, ਤਰੁਨਪ੍ਰੀਤ ਸਿੰਘ ਸੌਂਦ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਮਹਿੰਦਰ ਭਗਤ ਜਲੰਧਰ ’ਚ ਪੰਚਾਂ ਨੂੰ ਸਹੁੰ ਚੁਕਵਾਉਣਗੇ। ਜ਼ਿਮਨੀ ਚੋਣਾਂ ਵਾਲੇ ਜ਼ਿਲ੍ਹਿਆਂ ’ਚ ਚੋਣ ਜ਼ਾਬਤਾ ਖ਼ਤਮ ਹੋਣ ਮਗਰੋਂ ਸਹੁੰ ਚੁਕਵਾਈ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8