CM ਮਾਨ ਬੋਲੇ, ਪੰਜਾਬ ਕ੍ਰਾਂਤੀਕਾਰੀਆਂ ਦੀ ਧਰਤੀ, ਨਹੀਂ ਬੀਜਿਆ ਜਾ ਸਕਦਾ ਨਫ਼ਰਤ ਦਾ ਬੀਜ
Sunday, Nov 10, 2024 - 05:07 PM (IST)
ਜਲੰਧਰ/ਫਗਵਾੜਾ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਅੱਜ ਫਗਵਾੜਾ ਵਿਖੇ ਨਿੱਜੀ ਯੂਨੀਵਰਸਿਟੀ 'ਚ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਮੌਕੇ ‘ਤੇ ਪੰਜਾਬ ਸੂਬਾਈ ਆਰੀਆ ਮਹਾਸੰਮੇਲਨ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ 'ਚ ਚੋਣਾਂ ਹੋਣ ਵਾਲੀਆਂ ਹਨ, ਉਹ ਬੇਸ਼ੱਕ ਥੋੜ੍ਹਾ ਰੁੱਝੇ ਹੋਏ ਸਨ ਪਰ ਲੋਕਾਂ ਦੇ ਪਿਆਰ ਅਤੇ ਮਹਾਰਿਸ਼ੀਆਂ ਦੇ ਆਸ਼ੀਰਵਾਦ ਨੇ ਮੈਨੂੰ ਇਥੇ ਬੁਲਾਇਆ।
ਭਗਵੰਤ ਮਾਨ ਨੇ ਕਿਹਾ ਕਿ ਸਾਡਾ ਪੰਜਾਬ ਕ੍ਰਾਂਤੀਕਾਰੀਆਂ ਦੀ ਧਰਤੀ ਹੈ। ਦਯਾਨੰਦ ਜੀ ਗੁਜਰਾਤ ਦੀ ਧਰਤੀ ‘ਤੇ ਪੈਦਾ ਹੋ ਕੇ ਪੰਜਾਬ ਆਏ ਸਨ। ਦਯਾਨੰਦ ਸਰਸਵਤੀ ਆਪਣੇ ਇਰਾਦਿਆਂ ਦੇ ਪੱਕੇ ਸਨ। ਇਥੇ ਉਨ੍ਹਾਂ ਨੇ ਕ੍ਰਾਂਤੀ ਨੂੰ ਜਗਾਇਆ। ਜਦੋਂ ਉਹ ਸ਼ਕਤੀ ਜਾਗ ਪਈ ਤਾਂ ਪੰਜਾਬ 'ਚ ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ ਵਰਗੇ ਕਿੰਨੇ ਲੋਕ ਕ੍ਰਾਂਤੀਕਾਰੀ ਨਿਕਲੇ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ 'ਚ ਟਰੇਨ ਹੇਠਾਂ ਲੱਗੀ ਅੱਗ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਆਰੀਆ ਸਮਾਜ ਦੀਆਂ ਡੀ. ਏ. ਵੀ. ਸੰਸਥਾਵਾਂ 'ਚ 4.5 ਲੱਖ ਤੋਂ ਵੱਧ ਬੱਚੇ ਵੱਡੇ ਹੋ ਰਹੇ ਹਨ। ਇਹ ਸਿੱਖਿਆ ਵੀ ਉਨ੍ਹਾਂ ਨੇ ਹੀ ਦਿੱਤੀ ਹੈ। ਅੱਜ ਪੂਰੇ ਦੇਸ਼ ਵਿੱਚ ਡੀ. ਏ. ਵੀ. ਵਿੱਚ ਉੱਚ ਪੱਧਰੀ ਸਿੱਖਿਆ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇਸ਼ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ। ਅੱਜ ਸਾਰਿਆਂ ਨੂੰ ਇਕੱਠੇ ਹੋ ਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਅਸੀਂ ਧਰਮ ਦੀ ਗੱਲ ਹੀ ਨਹੀਂ ਕਰਦੇ ਅਸੀਂ ਤਾਂ ਕੰਮ ਦੀ ਰਾਜਨੀਤੀ ਕਰਦੇ ਹਾਂ।।
ਇਹ ਵੀ ਪੜ੍ਹੋ- ਕਪਿਲ ਸ਼ਰਮਾ ਦੇ ਸ਼ੋਅ 'ਚ ਸਿੱਧੂ ਦੀ ਵਾਪਸੀ, ਵੀਡੀਓ ਸਾਂਝੀ ਕਰ ਲਿਖਿਆ The Home Run
ਸਾਡੇ ਸਾਰੇ ਤਿਉਹਾਰ ਸਾਂਝੇ ਹਨ। ਕੋਈ ਕਿਸੇ ਨਾਲ ਦੁਰਵਿਵਹਾਰ ਨਹੀਂ ਕਰਦਾ। ਅੱਜ ਦੇਸ਼ ਦੀਆਂ ਸਾਰੀਆਂ ਸਰਹੱਦਾਂ ‘ਤੇ ਪੰਜਾਬੀ ਫ਼ੌਜੀ ਖੜ੍ਹੇ ਹਨ। ਸਾਡਾ ਭਾਰਤ ਇਕ ਅਜਿਹਾ ਗੁਲਦਸਤਾ ਹੈ, ਜਿਸ ਵਿੱਚ ਹਰ ਤਰ੍ਹਾਂ ਦੇ ਫੁੱਲ ਹਨ। ਇਹ ਮੇਰੇ ਮਹਾਨ ਭਾਰਤ ਦੀ ਨਿਸ਼ਾਨੀ ਹੈ। ਅੱਗੇ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਹਰ ਤਰ੍ਹਾਂ ਦਾ ਬੀਜ ਬੀਜਿਆ ਸਕਦਾ ਹੈ ਪਰ ਇਥੇ ਨਫ਼ਰਤ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਇਸ ਮਹਾਸੰਮੇਲਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੈਬਨਿਟ ਮੰਤਰੀ ਮਹਿੰਦਰ ਭਗਤ ਸਮੇਤ ਹੋਰ ਕਈ ਸੀਨੀਅਰ ਆਗੂ ਮੌਜੂਦ ਸਨ।
ਇਹ ਵੀ ਪੜ੍ਹੋ- ਪੰਜਾਬ 'ਚ 12 ਨਵੰਬਰ ਦੀ ਛੁੱਟੀ ਨੂੰ ਲੈ ਕੇ ਜਾਣੋ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8