ਜਲੰਧਰ: ਸ੍ਰੀ ਦੇਵੀ ਤਲਾਬ ਮੰਦਰ ਦੇ ਤਲਾਬ 'ਚ ਤੈਰਦੀ ਹੋਈ ਮਿਲੀ ਲਾਸ਼, ਮਚਿਆ ਹੜਕੰਪ (ਤਸਵੀਰਾਂ)

08/23/2017 6:01:22 PM

ਜਲੰਧਰ(ਪ੍ਰੀਤ)— ਇਥੋਂ ਦੇ ਪ੍ਰਸਿੱਧ ਸ੍ਰੀ ਦੇਵੀ ਤਲਾਬ ਮੰਦਰ 'ਚ ਮੰਗਲਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਲੋਕਾਂ ਨੇ ਇਥੋਂ ਦੇ ਤਲਾਬ 'ਚ ਇਕ ਬਜ਼ੁਰਗ ਵਿਅਕਤੀ ਦੀ ਤੈਰਦੀ ਹੋਈ ਲਾਸ਼ ਦੇਖੀ। ਇਸ ਦੇ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਮ੍ਰਿਤਕ ਬਜ਼ੁਰਗ ਵਿਅਕਤੀ ਦੀ ਉਮਰ 65 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।  ਜਲੰਧਰ ਦੇ ਥਾਣਾ ਨੰਬਰ ਇਕ ਦੇ ਮੁੱਖ ਥਾਣਾ ਅਫਸਰ ਨਿਰਮਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਬਰਾਮਦ ਕੀਤਾ। 
ਪੁਲਸ ਵੱਲੋਂ ਉਸ ਦੀ ਲਾਸ਼ ਦੀ ਪਛਾਣ ਕੀਤੀ ਜਾ ਰਹੀ ਸੀ। ਦੁਪਹਿਰ ਬਾਅਦ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਮ੍ਰਿਤਕ ਦੀ ਪਛਾਣ ਕੈਲਾਸ਼ ਮਿੱਤਰ (76) ਪੁੱਤਰ ਸੋਹਣ ਲਾਲ ਵਾਸੀ ਬੈਂਕ ਇਨਕਲੇਵ ਜਲੰਧਰ ਦੇ ਤੌਰ 'ਤੇ ਹੋਈ। ਮ੍ਰਿਤਕ ਦੀ ਪਛਾਣ ਉਨ੍ਹਾਂ ਦੇ ਬੇਟੇ ਅਸ਼ਵਨੀ ਨੇ ਕੀਤੀ। ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਅਸ਼ਵਨੀ ਬੈਂਕ ਮੈਨੇਜਰ ਹਨ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਸ਼ਵਨੀ ਨੇ ਕਿਹਾ ਕਿ ਕੈਲਾਸ਼ ਮਿੱਤਰ ਸਵੇਰੇ ਕਰੀਬ 9.30 ਵਜੇ ਘਰੋਂ ਨਿਕਲੇ ਸਨ। ਉਹ ਸ਼੍ਰੀ ਦੇਵੀ ਤਲਾਬ ਮੰਦਰ ਪਹੁੰਚੇ। ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਸੰਭਾਵਿਤ ਤੌਰ 'ਤੇ ਸਰੋਵਰ ਵਿਚ ਪੈਰ ਤਿਲਕ ਜਾਣ ਕਾਰਨ ਹਾਦਸਾ ਹੋਇਆ। ਘਟਨਾ ਸਬੰਧੀ ਧਾਰਾ 174 ਸੀ. ਆਰ. ਪੀ. ਸੀ. ਅਧੀਨ ਕਾਰਵਾਈ ਕੀਤੀ ਗਈ ਹੈ।


Related News